ਮਸ਼ਹੂਰ ਪੰਜਾਬੀ ਗਾਇਕ ਨੂੰ ਹੋਇਆ ਕੈਂਸਰ, ਸਾਂਝੀ ਕੀਤੀ ਭਾਵੁਕ ਵੀਡੀਓ
Monday, Sep 16, 2024 - 03:55 PM (IST)
ਚੰਡੀਗੜ੍ਹ- ਪ੍ਰਸਿੱਧ ਪੰਜਾਬੀ ਗਾਇਕ ਜੈਜ਼ ਧਾਮੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਫਰਵਰੀ 2022 'ਚ ਕੈਂਸਰ ਨਾਲ ਜੂਝ ਰਿਹਾ ਸੀ। ਪਹਿਲੀ ਵਾਰ ਗਾਇਕ ਨੇ ਇੱਕ Instagram ਪੋਸਟ 'ਚ ਆਪਣੀ ਬੀਮਾਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਗਾਇਕ ਨੇ ਕਿਹਾ ਕਿ ਪਹਿਲਾਂ ਉਸ ਨੇ ਸ਼ੁਰੂ 'ਚ ਆਪਣੀ ਲੜਾਈ ਨੂੰ ਨਿੱਜੀ ਰੱਖਣ ਦਾ ਫੈਸਲਾ ਕੀਤਾ ਪਰ ਹੁਣ ਇੱਕ ਸਾਲ ਤੋਂ ਵੱਧ ਸਮੇਂ ਬਾਅਦ, ਜੈਜ਼ ਧਾਮੀ ਆਪਣੀ ਯਾਤਰਾ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਤਿਆਰ ਮਹਿਸੂਸ ਕੀਤਾ ਹੈ।
ਹਾਲ ਹੀ 'ਚ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਸ਼ੇਅਰ ਕੀਤਾ ਹੈ, ਇਸ ਵੀਡੀਓ ਨੇ ਪ੍ਰਸ਼ੰਸਕਾਂ ਦੇ ਵੀ ਹੋਸ਼ ਉੱਡਾ ਦਿੱਤੇ। ਦਰਅਸਲ, ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖੁਲਾਸਾ ਕਰ ਦੱਸਿਆ ਗਿਆ ਕਿ ਉਹ ਸਾਲ 2022 ਤੋਂ ਕੈਂਸਰ ਦੀ ਜੰਗ ਲੜ ਰਹੇ ਸਨ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਇਹ ਜੰਗ ਲੜ ਰਹੇ ਸੀ। ਦੱਸ ਦੇਈਏ ਕਿ ਕਲਾਕਾਰ ਲੰਬੇ ਸਮੇਂ ਤੋਂ ਉਨ੍ਹਾਂ ਗਾਇਕੀ ਤੋਂ ਦੂਰੀ ਬਣਾਈ ਹੋਈ ਸੀ, ਪਰ ਕੈਂਸਰ ਤੋਂ ਜੰਗ ਜਿੱਤਣ ਤੋਂ ਬਾਅਦ ਉਨ੍ਹਾਂ ਗਾਇਕੀ 'ਚ ਮੁੜ੍ਹ ਕਦਮ ਰੱਖਿਆ ਹੈ। ਇੱਕ ਵਾਰ ਫਿਰ ਉਹ ਪ੍ਰਸ਼ੰਸਕਾਂ ਵਿਚਾਲੇ ਆਪਣੇ ਗੀਤਾ ਰਾਂਹੀ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਆ ਰਹੇ ਹਨ। ਉਨ੍ਹਾਂ ਦੀ ਇਸ ਵੀਡੀਓ ਬਹੁਤ ਸਾਰੇ ਫੈਨਜ਼ ਅਤੇ ਪੰਜਾਬੀ ਸਿਤਾਰਿਆਂ ਨੇ ਕੁਮੈਂਟ ਕੀਤਾ ਹੈ ਅਤੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਹੈ।
ਹਾਲਾਂਕਿ ਗਾਇਕ ਵੱਲੋਂ ਹਾਲ ਹੀ 'ਚ ਆਪਣੇ ਦੋ ਨਵੇਂ ਗੀਤ ਰਿਲੀਜ਼ ਕੀਤੇ ਗਏ ਹਨ, ਜਿਸ 'ਚ ਇੱਕ Pagal ਅਤੇ ਦੂਜਾ Sohni Lagdi ਹੈ। ਇਨ੍ਹਾਂ ਗੀਤਾਂ ਨੂੰ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਸਿਨੇਮਾ ਜਗਤ ਦੇ ਸਿਤਾਰਿਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜੈਜ਼ ਧਾਮੀ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਜਗਤ 'ਚ ਵੀ ਆਪਣਾ ਕਮਾਲ ਦਿਖਾ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।