8 ਸਾਲਾਂ ਦਾ ਹੋਇਆ ਸ਼ਾਹਰੁਖ ਖ਼ਾਨ ਦਾ ਲਾਡਲਾ ਅਬਰਾਮ (ਤਸਵੀਰਾਂ)

Thursday, May 27, 2021 - 10:01 AM (IST)

8 ਸਾਲਾਂ ਦਾ ਹੋਇਆ ਸ਼ਾਹਰੁਖ ਖ਼ਾਨ ਦਾ ਲਾਡਲਾ ਅਬਰਾਮ (ਤਸਵੀਰਾਂ)

ਮੁੰਬਈ: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਦੇ ਛੋਟੇ ਪੁੱਤਰ ਅਬਰਾਮ ਦਾ ਅੱਜ ਜਨਮਦਿਨ ਹੈ। ਅਬਰਾਮ ਅੱਜ ਅੱਠ ਸਾਲ ਦਾ ਹੋ ਗਿਆ ਹੈ। ਇਸ ਖ਼ਾਸ ਮੌਕੇ ਨੂੰ ਖ਼ਾਸ ਬਣਾਉਂਦੇ ਹੋਏ ਅਬਰਾਮ ਦੀ ਭੈਣ ਸੁਹਾਨਾ ਖ਼ਾਨ ਨੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਅਬਰਾਮ ਦਾ ਜਨਮ 27 ਮਈ 2003 ਨੂੰ ਸੇਰੋਗੈਸੀ ਦੇ ਰਾਹੀਂ ਹੋਇਆ ਸੀ। ਸੁਹਾਨਾ ਅਤੇ ਅਬਰਾਮ ਦੀ ਕੈਮਿਸਟਰੀ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆਉਂਦੀ ਹੈ। 

PunjabKesari
ਅੱਜ ਅਬਰਾਮ ਦੇ ਜਨਮਦਿਨ ’ਤੇ ਸੁਹਾਨਾ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ’ਚ ਵਿਸ਼ ਕੀਤੀ ਹੈ। ਸੁਹਾਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਅਬਰਾਮ ਦੇ ਨਾਲ ਮਸਤੀ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ। ਜਿਸ ’ਚ ਉਹ ਦੋਵੇਂ ਪੂਲ ’ਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਇਹ ਵੀਡੀਓ ਸੁਹਾਨਾ ਬਣਾ ਰਹੀ ਹੈ ਅਤੇ ਅਬਰਾਮ ਆ ਕੇ ਉਸ ਦੀ ਗੱਲ੍ਹ ’ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਸੁਹਾਨਾ ਨੇ ਲਿਖਿਆ ਕਿ ‘ਬਰਥਡੇਅ ਬੁਆਏ’ ਸੁਹਾਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਅਬਰਾਮ ਦੀ ਫੈਨ ਫੋਲੋਇੰਗ ਕਿਸੇ ਸਿਤਾਰੇ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀ ਹਰ ਤਸਵੀਰ ਪੋਸਟ ਹੁੰਦੇ ਹੀ ਵਾਇਰਲ ਹੋ ਜਾਂਦੀ ਹੈ। ਅਬਰਾਮ ਦੇ ਨਾਂ ’ਤੇ ਸੋਸ਼ਲ ਮੀਡੀਆ ’ਤੇ ਕਈ ਫੈਨ ਪੇਜ ਬਣੇ ਹੋਏ ਹਨ ਜਿਸ ਨੂੰ ਲੱਖਾਂ ਲੋਕ ਫੋਲੋ ਕਰਦੇ ਹਨ।

PunjabKesariਅਬਰਾਮ ਦੀ ਕਿਊਟਨੈੱਸ ਦੇ ਅੱਜ ਕਰੋੜਾਂ ਦੀਵਾਨੇ ਹਨ। ਦੱਸ ਦੇਈਏ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਅਬਰਾਮ ਦੀ ਭੈਣ ਸੁਹਾਨਾ ਨੇ ਆਪਣਾ 21ਵਾਂ ਜਨਮਦਿਨ ਮਨਾਇਆ ਸੀ। ਸੁਹਾਨਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਵੀ ਹੋਈਆਂ ਸਨ। 

PunjabKesari

PunjabKesari

PunjabKesari


author

Aarti dhillon

Content Editor

Related News