ਮੁਹੰਮਦ ਰਫੀ ਦੀ ਯਾਦ ''ਚ 43ਵਾਂ ਐਵਾਰਡ ਸ਼ੋਅ, ਪਾਲੀਵੁੱਡ ਤੇ ਪਲੇਅ ਬੈਕ ਗਾਇਕਾਂ ਨੂੰ ਕੀਤਾ ਸਨਮਾਨਿਤ

10/09/2023 1:28:24 PM

ਅੰਮ੍ਰਿਤਸਰ (ਸਰਬਜੀਤ) : ਮੁਹੰਮਦ ਰਫ਼ੀ ਮੈਮੋਰੀਅਲ ਸੁਸਾਇਟੀ ਵੱਲੋਂ ਉਨ੍ਹਾਂ ਦੀ ਯਾਦ ਵਿਚ 43ਵਾਂ ਮੁਹੰਮਦ ਰਫ਼ੀ ਐਵਾਰਡ ਸ਼ੋਅ ਕਰਵਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਪ੍ਰੇਮ ਗਿੱਲ, ਚੇਅਰਮੈਨ ਕੇ.ਐਲ. ਭਾਟੀਆਂ, ਸਕੱਤਰ ਸੁਰਜੀਤ ਸਿੰਘ ਅਤੇ ਰਵਿੰਦਰ ਕੁਮਾਰ ਵੱਲੌ ਆਰਟ ਗੈਲਰੀ ਵਿੱਚ ਕਰਵਾਏ ਗਏ ਇਸ ਸ਼ੋਅ ਵਿੱਚ ਬਾਲੀਵੁੱਡ ਬੈਸਟ ਮਿਊਜ਼ਿਕ ਡਾਇਰੈਕਟਰ, ਪਲੇਅ ਬੈਕ ਸਿੰਗਰ, ਪਾਲੀਵੁੱਡ ਐਕਟਰ, ਕਾਮੇਡੀ ਐਕਟਰ, ਬੈਸਟ ਪੋਲੀਵੁੱਡ ਐਕਟਰ, ਬੈਸਟ ਇੰਡੀਅਨ ਆਇਲ ਸਿੰਗਰ ਅਤੇ ਬੈਸਟ ਹਿੰਦੀ ਸਿੰਗਰ ਨੇ ਪਹੁੰਚ ਕੇ ਇਸ ਸ਼ੋਅ ਦੀ ਰੌਣਕ ਨੂੰ ਵਧਾਇਆ। ਸ਼ੋਅ ਦੀ ਸ਼ੁਰੂਆਤ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। | ਇਸ ਤੋਂ ਬਾਅਦ ਪ੍ਰਸਿੱਧ ਕਮੇਟੀ ਐਕਟਰ ਹਾਰਬੀ ਸੰਘਾ ਵੱਲੌ ਕਾਮੇਡੀ ਪੇਸ਼ ਕਰਕੇ ਦਰਸ਼ਕਾਂ ਨੂੰ ਹਸਾਉਦੇ ਹੋਏ ਸ਼ੋਅ ਦੀ ਸ਼ੁਰੂਆਤ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਸਵੇਰੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਦਿਲੋਂ ਯਾਦ ਕਰੋ ਅਤੇ ਉਨ੍ਹਾਂ ਦਾ ਸਨਮਾਨ ਕਰਨ ਵਿੱਚ ਕੋਈ ਵੀ ਕਸਰ ਨਾ ਛੱਡੋ । ਸੰਘਾ ਨੇ ਅੱਗੇ ਕਿਹਾ ਕਿ ਫਿਰ ਦੇਖੋ ਕਿ ਤੁਸੀ ਵੱਡੀ ਤੋਂ ਵੱਡੀ ਮੰਜ਼ਿਲ ਵੀ ਕਿੰਨੇ ਘੱਟ ਸਮੇਂ ਵਿੱਚ ਹਾਸਿਲ ਕਰ ਲਵੋਗੇ। ਇਸ ਤੋਂ ਇਲਾਵਾ ਵਿਪਨ ਸਚਦੇਵਾ, ਮੀਨੂੰ ਅਟਵਾਲ ਅਤੇ ਰਾਜਬੀਰ ਨੇ ਮੁਹੰਮਦ ਰਫੀ ਦੇ ਮਸ਼ਹੂਰ ਗੀਤ ਸੁਣਾ ਕੇ ਸਰੋਤਿਆਂ ਦਾ ਸਮਾਂ ਬੰਨ੍ਹ ਦਿੱਤਾ। 

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਵਧਾਈ ਸੁਰੱਖਿਆ

ਮੁਹੰਮਦ ਰਹੀ ਐਵਾਰਡ ਨਾਲ ਇਹ ਹੋਏ ਸਨਮਾਨਿਤ
 ਬਾਲੀਵੁੱਡ ਦੇ ਪਲੇਅ ਬੈਕ ਸਿੰਗਰ ਵਿਪਨ ਸਚਦੇਵਾ, ਪਾਲੀਵੁੱਡ ਐਕਟਰ ਰਾਜ ਧਾਲੀਵਾਲ, ਕਾਮੇਡੀ ਐਕਟਰ ਹਾਰਬੀ ਸੰਘਾ, ਅਰਵਿੰਦਰ ਭੱਟੀ, ਰਿਧਮ ਕਲਿਆਣ, ਰਾਜਵੀਰ ਜੰਨਤ, ਮੀਨੂੰ ਅਟਵਾਲ, ਕੰਵਲਜੀਤ ਸਿੰਘ ਬਬਲੂ, ਡਾ: ਤਜਿੰਦਰ ਗੁਲਾਟੀ ਨੂੰ ਮੁਹੰਮਦ ਰਫੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਸੈਕਟਰੀ ਵਿਸ਼ਾਲ ਵਧਾਵਨ, ਇੰਦਰਪਾਲ ਸਿੰਘ, ਮੋਹਨ ਲਾਲ, ਗਨਵ, ਪ੍ਰਦੀਪ ਅਰੋੜਾ, ਸਤਪਾਲ ਸੋਖੀ, ਪ੍ਰਵੀਨ ਪੁਰੀ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

 


sunita

Content Editor

Related News