ਬਿਨਾਂ ਇਜਾਜ਼ਤ ਵੈੱਬ ਸੀਰੀਜ਼ ਦੀ ਕੀਤੀ ਜਾ ਰਹੀ ਸੀ ਸ਼ੂਟਿੰਗ, 4 ਅਦਾਕਾਰਾਂ ਸਣੇ 33 ਲੋਕ ਗ੍ਰਿਫ਼ਤਾਰ
Wednesday, Jun 02, 2021 - 06:15 PM (IST)
ਚੰਡੀਗੜ੍ਹ (ਬਿਊਰੋ) : ਇੱਕ ਪਾਸੇ ਜਿੱਥੇ ਕੋਰੋਨਾ ਤੋਂ ਬਚਾਓ ਲਈ ਹਰ ਪ੍ਰਕਾਰ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਕੁਝ ਲੋਕ ਕੋਰੋਨਾ ਨਿਯਮਾਂ ਦੀ ਧੱਜੀਆਂ ਉੱਡਾ ਕੇ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਕੋਰੋਨਾ ਮਹਾਮਾਰੀ ਦੌਰਾਨ ਵੀ ਲੋਕਾਂ ਦੀ ਭੀੜ ਇਕੱਠੀ ਕਰਕੇ ਸ਼ੂਟਿੰਗ ਵਿਚ ਬਿਜ਼ੀ ਹਨ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ ਜ਼ੀਰਕਪੁਰ ਵਿਚ ਵੀ. ਆਈ. ਪੀ. ਰੋਡ ਏਰੀਆ ਤੋਂ। ਜ਼ੀਰਕਪੁਰ ਪੁਲਸ ਨੇ ਕੋਰੋਨਾ ਨਿਯਮਾਂ ਦੀ ਅਣਦੇਖੀ ਕਰਨ ਅਤੇ ਬਿਨਾਂ ਇਜਾਜ਼ਤ ਸ਼ੂਟਿੰਗ ਕਰਨ ਦੇ ਦੋਸ਼ ਹੇਠ 33 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਵਿਚ 4 ਮਹਿਲਾ ਅਦਾਕਾਰਾਂ ਵੀ ਸ਼ਾਮਲ ਹਨ। ਹਾਲਾਂਕਿ ਬਾਅਦ ਵਿਚ ਇਨ੍ਹਾਂ ਸਾਰਿਆਂ ਨੂੰ ਜ਼ਮਾਨਤ ਉੱਤੇ ਛੱਡ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਵਿੰਕ ਗਰਲ ਪ੍ਰਿਆ ਪ੍ਰਕਾਸ਼ ਵਰਿਅਰ ਹੋਈ ਟਾਪਲੈੱਸ, ਤਸਵੀਰਾਂ ਨੇ ਇੰਟਰਨੈੱਟ 'ਤੇ ਵਧਾਇਆ ਪਾਰਾ
ਆਇਵਰੀ ਵਿਲਾ ਸੁਸਾਇਟੀ ਦੇ ਫਲੈਟ ਨੰਬਰ 101 ਵਿਚ ਕੋਰੋਨਾ ਨਿਯਮਾਂ ਦੀ ਅਣਦੇਖੀ ਕਰਕੇ ਕਰੀਬ 35 ਤੋਂ 40 ਲੋਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਕਿਸੇ ਵੀ ਕਰੂ ਮੈਂਬਰ ਨੇ ਕੋਰੋਨਾ ਦੀ ਪ੍ਰਵਾਹ ਨਹੀਂ ਕੀਤੀ। ਇਥੇ ਨਾ ਤਾਂ ਕਿਸੇ ਨੇ ਮਾਸਕ ਪਾ ਰੱਖਿਆ ਸੀ ਅਤੇ ਨਾ ਹੀ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਰਹੀ ਸੀ। ਜ਼ੀਰਕਪੁਰ ਥਾਣੇ ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਨਿਯਮਾਂ ਦੀ ਅਣਦੇਖੀ ਕਰਕੇ ਸ਼ੂਟਿੰਗ ਕਰਨ ਦੀ ਸੂਚਨਾ ਮਿਲੀ ਮੌਕੇ 'ਤੇ ਪਹੁੰਚ ਕੇ ਪੁਲਸ ਨੇ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰਦੇ ਹੋਏ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਬਿਲਡਿੰਗ ਮਾਲਕ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਜਲਦ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਸ਼੍ਰੀਦੇਵੀ ਦੀ ਮੌਤ ਦੇ 3 ਸਾਲ ਬਾਅਦ ਝਲਕਿਆ ਜਾਹਨਵੀ ਦਾ ਦਰਦ, ਦੱਸੀ ਮਾਂ ਦੀ ਆਖ਼ਰੀ ਇੱਛਾ
ਕੁਝ ਦਿਨ ਪਹਿਲਾਂ ਵੀ ਸਾਹਮਣੇ ਆਇਆ ਸੀ ਅਜਿਹਾ ਮਾਮਲਾ
ਦੱਸ ਦੇਈਏ ਕਿ ਬਨੂੜ ਵਿਚ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। ਬਨੂੜ ਪੁਲਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉੱਥੇ ਪਹੁੰਚ ਕੇ ਗਿੱਪੀ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ। ਉਸ ਕੋਲ ਵੀ ਸ਼ੂਟਿੰਗ ਦੀ ਪਰਮਿਸ਼ਨ ਨਹੀਂ ਸੀ। ਇਸੇ ਤਰ੍ਹਾਂ ਅਦਾਕਾਰਾ ਉਪਾਸਨਾ ਸਿੰਘ ਨੂੰ ਵੀ ਬਿਨਾਂ ਪ੍ਰਮੀਸ਼ਨ ਸ਼ੂਟਿੰਗ ਕਰਨ ਦੇ ਚੱਲਦਿਆਂ ਪੰਜਾਬ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਕਾਲ 'ਚ ਅਦਾਕਾਰ ਯਸ਼ ਦਾ ਵੱਡਾ ਐਲਾਨ, ਫ਼ਿਲਮ ਇੰਡਸਟਰੀ ਦੇ ਕਾਮਿਆਂ ਨੂੰ ਵੰਡਣਗੇ 1.5 ਕਰੋੜ ਰੁਪਏ