YouTuber ਐਲਵਿਸ਼ ਯਾਦਵ ਦੇ ਘਰ ''ਤੇ ਫਾਇਰਿੰਗ ਦੀ ਰੂਹ ਕੰਬਾਊ ਵੀਡੀਓ ਆਈ ਸਾਹਮਣੇ

Sunday, Aug 17, 2025 - 03:04 PM (IST)

YouTuber ਐਲਵਿਸ਼ ਯਾਦਵ ਦੇ ਘਰ ''ਤੇ ਫਾਇਰਿੰਗ ਦੀ ਰੂਹ ਕੰਬਾਊ ਵੀਡੀਓ ਆਈ ਸਾਹਮਣੇ

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਵਿੱਚ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਹਮਲਾਵਰ ਇਕ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਹਨ, ਜਿਨ੍ਹਾਂ ਦੇ ਮੂੰਹ ਬੰਨੇ ਹੋਏ ਹਨ। ਇਸ ਤੋਂ ਬਾਅਦ 2 ਹਮਲਾਵਰ ਬਾਈਕ ਤੋਂ ਉਤਰ ਕੇ ਘਰ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਬਾਈਕ 'ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। 

ਇਹ ਵੀ ਪੜ੍ਹੋ: ਖੁਸ਼ਖਬਰੀ ! ਸੋਨਾ ਹੋ ਗਿਆ ਸਸਤਾ, ਜਾਣੋ 10 ਗ੍ਰਾਮ 24 ਕੈਰੇਟ Gold ਦੀ ਨਵੀਂ ਕੀਮਤ

 

ਉਥੇ ਹੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕਰਨ ਤੋਂ ਕੁਝ ਘੰਟਿਆਂ ਬਾਅਦ, ਇੱਕ ਇੰਸਟਾਗ੍ਰਾਮ ਪੋਸਟ ਸਾਹਮਣੇ ਆਈ ਜਿਸ ਵਿੱਚ 'ਭਾਉ ਗੈਂਗ' ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਕਥਿਤ ਮੈਂਬਰਾਂ ਨੇ ਲਿਖਿਆ: "ਅੱਜ ਐਲਵਿਸ਼ ਦੇ ਘਰ ‘ਤੇ ਜੋ ਗੋਲੀਆਂ ਚਲਾਈਆਂ ਗਈਆਂ ਉਹ ਨੀਰਜ ਫਰੀਦਪੁਰ ਅਤੇ ਰਿਤੋਲੀਆ ਨੇ ਚਲਾਈਆਂ ਹਨ। ਅੱਜ, ਅਸੀਂ ਉਸ ਨਾਲ ਆਪਣੀ ਜਾਣ-ਪਛਾਣ ਕਰਵਾਈ ਹੈ। ਉਸਨੇ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਕੇ ਬਹੁਤ ਸਾਰੇ ਘਰ ਬਰਬਾਦ ਕਰ ਦਿੱਤੇ ਹਨ ਅਤੇ ਇਹ ਸਾਰੇ ਸੋਸ਼ਲ ਮੀਡੀਆ ਬੱਗਸ ਨੂੰ ਅਸੀਂ ਚੇਤਾਵਨੀ ਦੇ ਰਹੇ ਹਾਂ ਕਿ ਜੇਕਰ ਕੋਈ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਦਾ ਪਾਇਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਕਿਸੇ ਵੀ ਸਮੇਂ ਕਾਲ ਜਾਂ ਗੋਲੀ ਲੱਗ ਸਕਦੀ ਹੈ। ਇਸ ਲਈ ਜੋ ਵੀ ਸੱਟੇਬਾਜ਼ੀ ਵਿੱਚ ਹੈ, ਤਿਆਰ ਰਹੇ।"

ਇਹ ਵੀ ਪੜ੍ਹੋ: YouTuber ਐਲਵਿਸ਼ ਦੇ ਘਰ 'ਤੇ ਅੰਨ੍ਹੇਵਾਹ ਫਾਇਰਿੰਗ, ਇਸ ਗੈਂਗ ਨੇ ਲਈ ਜ਼ਿੰਮੇਵਾਰੀ

ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਵੇਲੇ ਐਲਵਿਸ਼ ਯਾਦਵ ਘਰ ‘ਚ ਮੌਜੂਦ ਨਹੀਂ ਸਨ, ਉਹ ਉਸ ਵੇਲੇ ਵਿਦੇਸ਼ ‘ਚ ਸਨ। ਘਰ ਵਿੱਚ ਸਿਰਫ ਉਨ੍ਹਾਂ ਦੀ ਮਾਤਾ ਅਤੇ ਕੇਅਰ ਟੇਕਰ ਮੌਜੂਦ ਸਨ। ਗੋਲੀਬਾਰੀ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। 

ਇਹ ਵੀ ਪੜ੍ਹੋ: ਰਵੀ ਦੁਬੇ ਅਤੇ ਸਰਗੁਨ ਮਹਿਤਾ ਨੇ ਸੁਣਾਈ ਖੁਸ਼ਖਬਰੀ, Fans ਦੇ ਰਹੇ ਵਧਾਈਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


 


author

cherry

Content Editor

Related News