ਮੁੰਬਈ ’ਚ ਫਿਲਮ ਸਿਟੀ ਨੇੜੇ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ

02/25/2024 1:56:12 PM

ਮੁੰਬਈ-ਮੁੰਬਈ ਦੇ ਉਪਨਗਰ ਗੋਰੇਗਾਂਵ ’ਚ ਫਿਲਮ ਸਿਟੀ ਨੇੜੇ ਸ਼ਨੀਵਾਰ ਸ਼ਾਮ ਨੂੰ ਇਕ ਕੰਧ ਡਿੱਗਣ ਦੀ ਘਟਨਾ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਇਹ ਘਟਨਾ ਆਰੇ ਕਾਲੋਨੀ ਰੋਡ ’ਤੇ ਫਿਲਮ ਸਿਟੀ ਦੇ ਗੇਟ ਨੰਬਰ 2 ਦੇ ਕੋਲ ਵਾਪਰੀ। ਲਗਭਗ 60 ਫੁੱਟ ਲੰਬੀ ਅਤੇ 20 ਫੁੱਟ ਉੱਚੀ ਕੰਧ ਡਿੱਗ ਗਈ, ਜਿਸ ਦੇ ਹੇਠਾਂ ਘੱਟੋ-ਘੱਟ ਤਿੰਨ ਲੋਕ ਦੱਬ ਗਏ। ਫਾਇਰ ਬ੍ਰਿਗੇਡ ਦੀ ਟੀਮ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ। ਇਨ੍ਹਾਂ ’ਚੋਂ ਦੋ ਨੂੰ ਐਂਬੂਲੈਂਸ ਨਾਲ ਆਏ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।


Aarti dhillon

Content Editor

Related News