ਨਵੇਂ ਘਰ ''ਚ ਸ਼ਿਫਟ ਹੋਏ Vivek Oberoi, ਪਤਨੀ ਨਾਲ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ

Wednesday, Oct 30, 2024 - 01:39 PM (IST)

ਨਵੇਂ ਘਰ ''ਚ ਸ਼ਿਫਟ ਹੋਏ Vivek Oberoi, ਪਤਨੀ ਨਾਲ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ

ਜਲੰਧਰ (ਬਿਊਰੋ) - ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਨੇ ਧਨਤੇਰਸ ਦੇ ਮੌਕੇ 'ਤੇ ਵਿਵੇਕ ਓਬਰਾਏ ਪਤਨੀ ਪ੍ਰਿਅੰਕਾ ਨਾਲ ਆਪਣੇ ਨਵੇਂ ਘਰ ‘ਚ ਸ਼ਿਫਟ ਹੋਏ ਹਨ। ਇਸ ਦੌਰਾਨ ਦੋਹਾਂ ਨੇ ਘਰ ‘ਚ ਪੂਜਾ ਰੱਖੀ ਅਤੇ ਇੰਸਟਾਗ੍ਰਾਮ ‘ਤੇ ਇਕ ਬੇਹੱਦ ਖੂਬਸੂਰਤ ਤਸਵੀਰ ਪੋਸਟ ਕੀਤੀ।

PunjabKesari

ਇਹ ਖ਼ਬਰ ਵੀ ਪੜ੍ਹੋ  - ਸੂਰਿਆ ਤੇ ਬੌਬੀ ਦਿਓਲ ਨੂੰ ਝਟਕਾ, ਫ਼ਿਲਮ 'ਕੰਗੂਵਾ' ਦਾ ਅਦਾਕਾਰ ਘਰ 'ਚ ਮਿਲਿਆ ਮ੍ਰਿਤਕ

ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਵਿਵੇਕ ਓਬਰਾਏ ਆਪਣੀ ਪਤਨੀ ਨਾਲ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਅਭਿਨੇਤਾ ਨੇ ਪ੍ਰਿੰਟਿਡ ਕੁੜਤਾ ਪਾਇਆ ਹੋਇਆ ਹੈ ਅਤੇ ਵਿਵੇਕ ਐਥਨਿਕ ਲੁੱਕ ‘ਚ ਕਾਫੀ ਖੂਬਸੂਰਤ ਲੱਗ ਰਹੇ ਹਨ। ਉਨ੍ਹਾਂ ਦੀ ਪਤਨੀ ਪ੍ਰਿਅੰਕਾ ਦੀ ਗੱਲ ਕਰੀਏ ਤਾਂ ਉਹ ਗੁਲਾਬੀ ਰੰਗ ਦੀ ਸਾੜ੍ਹੀ ‘ਚ ਸਾਦੇ ਅੰਦਾਜ਼ ‘ਚ ਬੇਹੱਦ ਖੂਬਸੂਰਤ ਅਤੇ ਖੁਸ਼ ਨਜ਼ਰ ਆ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਨੂੰ ਮੁੜ ਮਿਲੀ ਧਮਕੀ, ਮੰਗੇ 2 ਕਰੋੜ ਰੁਪਏ

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਿਵੇਕ ਓਬਰਾਏ ਨੇ ਕੈਪਸ਼ਨ ‘ਚ ਲਿਖਿਆ, ''14 ਸਾਲ ਪਹਿਲਾਂ, ਅਗਨੀ ਦੇ ਸਾਹਮਣੇ, ਮੈਂ ਆਪਣੀ ਪਤਨੀ ਪ੍ਰਿਅੰਕਾ ਨੂੰ ਪਿਆਰ ਕਰਨ ਅਤੇ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ। ਅੱਜ ਧਨਤੇਰਸ ਦੇ ਸ਼ੁਭ ਮੌਕੇ ‘ਤੇ, ਸਾਡੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ, ਅਸੀਂ ਖੂਬਸੂਰਤ ਘਰ ਵਿੱਚ ਪ੍ਰਵੇਸ਼ ਕਰ ਰਹੇ ਹਨ। ਮੈਂ ਇਸ ਲਈ ਰੱਬ ਦਾ ਧੰਨਵਾਦ ਕਰਦਾ ਹਾਂ।'' ਵਿਵੇਕ ਓਬਰਾਏ ਦੀ ਇਹ ਪੋਸਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਨੇਟੀਜ਼ਨਸ ਉਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਘਰ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦੇ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News