‘ਦਿ ਮਹਿਤਾ ਬੁਆਏਜ਼’ ਨੇ ਸ਼ਿਕਾਗੋ ਸਾਊਥ ਏਸ਼ੀਅਨ ਫਿਲਮ ਫੈਸਟੀਵਲ ’ਚ ਜਿੱਤਿਆ ਇਹ ਪੁਰਸਕਾਰ

Wednesday, Sep 25, 2024 - 03:09 PM (IST)

‘ਦਿ ਮਹਿਤਾ ਬੁਆਏਜ਼’ ਨੇ ਸ਼ਿਕਾਗੋ ਸਾਊਥ ਏਸ਼ੀਅਨ ਫਿਲਮ ਫੈਸਟੀਵਲ ’ਚ ਜਿੱਤਿਆ ਇਹ ਪੁਰਸਕਾਰ

ਮੁੰਬਈ (ਬਿਊਰੋ) - ਅਵਿਨਾਸ਼ ਤਿਵਾਰੀ ਅਤੇ ਬੋਮਨ ਇਰਾਨੀ ਸਟਾਰਰ ‘ਦਿ ਮਹਿਤਾ ਬੁਆਏਜ਼’ ਨੇ ਸ਼ਿਕਾਗੋ ਸਾਊਥ ਏਸ਼ੀਅਨ ਫਿਲਮ ਫੈਸਟੀਵਲ ’ਚ ‘ਬੈਸਟ ਫੀਚਰ ਫਿਲਮ’ ਦਾ ਐਵਾਰਡ ਜਿੱਤਿਆ। ਬੋਮਨ ਇਰਾਨੀ ਦੁਆਰਾ ਨਿਰਦੇਸ਼ਿਤ ਫਿਲਮ ‘ਦਿ ਮਹਿਤਾ ਬੁਆਏਜ਼’ ਨੂੰ ਸ਼ਿਕਾਗੋ ਵਿਚ 23 ਸਤੰਬਰ ਨੂੰ ਵੱਕਾਰੀ ਸ਼ਿਕਾਗੋ ਸਾਊਥ ਏਸ਼ੀਅਨ ਫਿਲਮ ਫੈਸਟੀਵਲ ਵਿਚ ਪ੍ਰੀਮੀਅਰ ਕੀਤਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ 'ਤੇ ਦਿੱਤੇ ਬਿਆਨ 'ਤੇ ਕੰਗਨਾ ਦਾ ਯੂ-ਟਰਨ, ਹੁਣ ਫਿਰ ਆਖੀ ਵੱਡੀ ਗੱਲ

ਮੁੱਖ ਅਦਾਕਾਰ ਅਵਿਨਾਸ਼ ਤਿਵਾਰੀ, ਬੋਮਨ ਇਰਾਨੀ ਅਤੇ ਸ਼੍ਰੇਆ ਚੌਧਰੀ ਦੇ ਨਾਲ-ਨਾਲ ਕ੍ਰਿਊ ਦਲ ਦੇ ਮੁੱਖ ਮੈਂਬਰ ਵੀ ਸਕ੍ਰੀਨਿੰਗ ’ਤੇ ਮੌਜੂਦ ਸਨ। ਫਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਅਤੇ ਫਿਲਮ ਨੂੰ ‘ਬੈਸਟ ਫੀਚਰ ਫਿਲਮ’ ਦਾ ਐਵਾਰਡ ਮਿਲਿਆ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

ਅਵਿਨਾਸ਼ ਦਾ ਕਹਿਣਾ ਹੈ ਕਿ ਇਹ ਇਕ ਅਜਿਹੀ ਫਿਲਮ ਹੈ ਜੋ ਹਰ ਕਿਸੇ ਦੇ ਦਿਲ ਦੇ ਬਹੁਤ ਕਰੀਬ ਹੈ। ਸ਼ੁਰੂ ਤੋਂ ਹੀ ਅਸੀਂ ਜਾਣਦੇ ਸੀ ਕਿ ਅਸੀਂ ਕੁਝ ਖਾਸ ਕਰ ਰਹੇ ਹਾਂ ਪਰ ਇੰਨੇ ਵੱਡੇ ਪਲੇਟਫਾਰਮ ’ਤੇ ਜੋ ਪਿਆਰ ਅਤੇ ਪ੍ਰਸ਼ੰਸਾ ਮਿਲੀ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News