‘ਪੈੱਡੀ’ ਸਟਾਰ ਰਾਮ ਚਰਨ ਨੇ ਪੀ.ਐੱਮ. ਨਰਿੰਦਰ ਮੋਦੀ ਨਾਲ ਮੁਲਾਕਾਤ ਨੂੰ ਕੀਤਾ ਯਾਦ
Saturday, May 30, 2026 - 10:20 AM (IST)
ਮੁੰਬਈ- ਪੈਨ ਇੰਡੀਆ ਫ਼ਿਲਮ ‘ਪੈੱਡੀ’ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਪੂਰੇ ਦੇਸ਼ ਵਿਚ ਛਾ ਗਿਆ ਹੈ। ਕਈ ਵੱਖ-ਵੱਖ ਖੇਡਾਂ ਦੇ ਆਲੇ-ਦੁਆਲੇ ਬੁਣੀ ਗਈ ਇਹ ਫ਼ਿਲਮ ਦਰਸ਼ਕਾਂ ਨੂੰ ਪਿੰਡ ਦੇ ਮਿੱਟੀ ਦੇ ਮੈਦਾਨਾਂ ਤੋਂ ਲੈ ਕੇ ਇੰਟਰਨੈਸ਼ਨਲ ਅਖਾੜਿਆਂ ਤੱਕ ਦੇ ਰੋਮਾਂਚਕ ਸਫ਼ਰ ’ਤੇ ਲੈ ਕੇ ਜਾਣ ਦਾ ਵਾਅਦਾ ਕਰਦੀ ਹੈ। ਫ਼ਿਲਮ ਦੇ ਜ਼ਬਰਦਸਤ ਕ੍ਰੇਜ਼ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖ਼ਾਸ ਮੁਲਾਕਾਤ ਨੂੰ ਯਾਦ ਕਰਦੇ ਹੋਏ ਮੈਗਾਸਟਾਰ ਰਾਮ ਚਰਨ ਨੇ ਕਿਹਾ, ‘‘ਅੱਜ ਅਸੀਂ ਸਾਊਥ ਵਿਚ ਜੋ ਫ਼ਿਲਮਾਂ ਬਣਾ ਰਹੇ ਹਾਂ, ਉਨ੍ਹਾਂ ਦੀਆਂ ਜੜ੍ਹਾਂ ਸਾਡੇ ਸੱਭਿਆਚਾਰ ਅਤੇ ਮਿੱਟੀ ਨਾਲ ਡੂੰਘਾਈ ਨਾਲ ਜੁੜੀਆਂ ਹੋਈਆਂ ਹਨ। ਇਹ ਸ਼ਹਿਰ ’ਤੇ ਆਧਾਰਿਤ ਫ਼ਿਲਮਾਂ ਨਹੀਂ, ਸਗੋਂ ਪਿੰਡਾਂ ਅਤੇ ਕਸਬਿਆਂ ਦੀਆਂ ਕਹਾਣੀਆਂ ਹਨ।"
ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਜਦੋਂ ਉਹ ਦਿੱਲੀ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ, ਤਾਂ ਉਨ੍ਹਾਂ ਪੁੱਛਿਆ ਕਿ ‘ਪੈੱਦੀ’ ਕਿਸ ਬਾਰੇ ਹੈ। ਉਨ੍ਹਾਂ ਨੂੰ ਦੱਸਿਆ ਕਿ ਇਹ ਫ਼ਿਲਮ ਵਿਕਸਿਤ ਭਾਰਤ ਅਤੇ ਸਾਡੇ ਪਿੰਡਾਂ ਨੂੰ ਮਜ਼ਬੂਤ ਬਣਾਉਣ ਬਾਰੇ ਹੈ। ਉਦੋਂ ਮੋਦੀ ਜੀ ਨੇ ਪੱਛਮੀ ਬੰਗਾਲ ਦੀ ਇਕ ਕਹਾਣੀ ਸਾਂਝੀ ਕੀਤੀ, ਜਿੱਥੇ ਦਹਾਕਿਆਂ ਪਹਿਲਾਂ ਇਕ ਛੋਟੇ ਜਿਹੇ ਪਿੰਡ ਦੇ ਫੁੱਟਬਾਲਰ ਨੇ ਭਾਰਤ ਦੀ ਅਗਵਾਈ ਕੀਤੀ ਸੀ ਅਤੇ ਹੁਣ ਉਸੇ ਪਿੰਡ ਦੇ 85 ਤੋਂ ਵੱਧ ਲੋਕ ਫੁੱਟਬਾਲ ਖੇਡਦੇ ਹਨ।
