‘ਪੰਚਾਇਤ’ ਦੀ ਟੀਮ ਨਾਲ PM ਨਰਿੰਦਰ ਮੋਦੀ ਨੂੰ ਮਿਲੇ ਅਰੁਣਾਭ ਕੁਮਾਰ

Thursday, Jun 25, 2026 - 11:44 AM (IST)

‘ਪੰਚਾਇਤ’ ਦੀ ਟੀਮ ਨਾਲ PM ਨਰਿੰਦਰ ਮੋਦੀ ਨੂੰ ਮਿਲੇ ਅਰੁਣਾਭ ਕੁਮਾਰ

ਐਂਟਰਟੇਨਮੈਂਟ ਡੈਸਕ - ਟੀ.ਵੀ.ਐੱਫ. ਦੇ ਫਾਊਂਡਰ ਅਰੁਣਾਭ ਕੁਮਾਰ ਨੇ ਹਾਲ ਹੀ ’ਚ ਇਕ ਸਮਿਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਤਸਵੀਰ ਸ਼ੇਅਰ ਕੀਤੀ, ਜਿਸ ਨੇ ਇੰਟਰਨੈੱਟ ’ਤੇ ਸਭ ਦਾ ਧਿਆਨ ਖਿੱਚਿਆ ਹੈ। ਇਹ ਫੋਟੋ ਪ੍ਰਧਾਨ ਮੰਤਰੀ ਵੱਲੋਂ ਈਵੈਂਟ ’ਚ ‘ਪੰਚਾਇਤ’ ਦੇ ਅਦਾਕਾਰ ਅਸ਼ੋਕ ਪਾਠਕ ਅਤੇ ਦੁਰਗੇਸ਼ ਕੁਮਾਰ ਨਾਲ ਹੋਈ ਮੁਲਾਕਾਤ ਦੇ ਠੀਕ ਬਾਅਦ ਆਈ ਹੈ, ਜਿਸ ਦੀ ਇਕ ਝਲਕ ਪੀ.ਐੱਮ. ਨੇ ਆਪਣੇ ਸੋਸ਼ਲ ਮੀਡੀਆ ’ਤੇ ਵੀ ਸ਼ੇਅਰ ਕੀਤੀ ਸੀ। ਸਮਿਟ ’ਚ ਇਕ ਪੈਨਲ ਡਿਸਕਸ਼ਨ ਦੌਰਾਨ ‘ਪੰਚਾਇਤ’ ਦੀ ਟੀਮ ਦੇ ਮੌਜੂਦ ਹੋਣ ਅਤੇ ਉੱਥੇ ਅਰੁਣਾਭ ਕੁਮਾਰ ਦੀ ਮੌਜੂਦਗੀ ਦੀ ਵਜ੍ਹਾ ਕਰ ਕੇ ਗੱਲਬਾਤ ਨੇ ਇਸ ਮਸ਼ਹੂਰ ਸੀਰੀਜ਼ ਦੇ ਫੈਨਜ਼ ਵਿਚਕਾਰ ਤੁਰੰਤ ਚਰਚਾ ਹਾਸਲ ਕਰ ਲਈ।

PunjabKesari

ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕਰਦੇ ਹੋਏ ਅਰੁਣਾਭ ਕੁਮਾਰ ਨੇ ਲਿਖਿਆ, ‘ਰਿਪਬਲਿਕ ਸਮਿਟ 2026 ’ਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਮਿਲਣ ਅਤੇ ਭਾਰਤ ਨੂੰ ਇਕ ਮਹਾਂਸ਼ਕਤੀ ਬਣਾਉਣ ਲਈ ‘ਨੇਸ਼ਨ ਫਸਟ’ ਦੇ ਦ੍ਰਿਸ਼ਟੀਕੋਣ ’ਤੇ ਉਨ੍ਹਾਂ ਦੇ ਪ੍ਰੇਰਨਾਦਾਇਕ ਸ਼ਬਦਾਂ ਨੂੰ ਸੁਣਨ ਦਾ ਸੁਭਾਗ ਮਿਲਿਆ।’ ਉਨ੍ਹਾਂ ਨੇ ‘ਪੰਚਾਇਤ’ ਦੇ ਕੁਝ ਚੋਣਵੇਂ ਕਾਸਟ ਮੈਂਬਰਸ ਵਿਨੋਦ, ਬਨਰਾਕਸ ਅਤੇ ਕ੍ਰਾਂਤੀ ਦੇਵੀ (ਅਸ਼ੋਕ ਭਾਈ, ਦੁਰਗੇਸ਼ ਭਾਈ ਅਤੇ ਸੁਨੀਤਾ) ਨਾਲ ਮੁਲਾਕਾਤ ਕੀਤੀ, ਜੋ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਗਏ ਜਦੋਂ ਪੀ.ਐੱਮ. ਨੇ ਗੱਲਬਾਤ ਦੌਰਾਨ ਉਨ੍ਹਾਂ ਦਾ ਇਕ ਡਾਇਲਾਗ ਬੋਲਿਆ...।

ਮੇਕਰਸ ਅਤੇ ਕ੍ਰਿਏਟਰਸ ਵਜੋਂ ਸਾਡੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੁਝ ਨਹੀਂ ਹੋ ਸਕਦੀ ਸੀ। ਮੈਂ ‘ਪੰਚਾਇਤ’ ਅਤੇ ਟੀ.ਵੀ.ਐੱਫ. ਦੀ ਪੂਰੀ ਟੀਮ ਦਾ ਧੰਨਵਾਦੀ ਹਾਂ, ਖਾਸ ਕਰ ਕੇ ਸਾਡੇ ਡਾਇਰੈਕਟਰ ਦੀਪਕ ਮਿਸ਼ਰਾ ਦਾ, ਜੋ ਅਗਲੇ ਸੀਜ਼ਨ ਦੀ ਸ਼ੂਟਿੰਗ ’ਚ ਰੁੱਝੇ ਹੋਣ ਕਾਰਨ ਨਹੀਂ ਆ ਸਕੇ। ਟੀਮ ਦੇ ਭਰੋਸੇ ਅਤੇ ਸਪੋਰਟ ਨਾਲ ਮਿਲ ਕੇ ਕੁਝ ਬਣਾਇਆ, ਜਿਸ ਨੇ ਭਾਰਤ ਦਾ ਦਿਲ ਜਿੱਤ ਲਿਆ ਹੈ।


author

cherry

Content Editor

Related News