''ਹਾਊਸਫੁੱਲ 5'' ''ਚ ਪਹਿਲੀ ਵਾਰ 2 ਕਲਾਈਮੈਕਸ, ਐਕਟਰਾਂ ਨੂੰ ਵੀ ਨਹੀਂ ਸੀ ਜਾਣਕਾਰੀ: ਤਰੁਣ ਮਨਸੁਖਾਨੀ ‘
Saturday, Jun 07, 2025 - 03:43 PM (IST)

ਮੁੰਬਈ- ਹਾਊਸਫੁੱਲ ਫ੍ਰੈਂਚਾਇਜ਼ੀ ਦੀ ਪੰਜਵੀਂ ਕਿਸ਼ਤ ‘ਹਾਊਸਫੁੱਲ 5’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫਿਲਮ ਦੇ ਪਹਿਲੇ 4 ਪਾਰਟ ਦਰਸ਼ਕਾਂ ਨੂੰ ਬਹੁਤ ਪਸੰਦ ਆਏ ਸਨ ਤੇ ਹੁਣ ਫਿਲਮ ਦੇ ਪੰਜਵੇਂ ਭਾਗ ਤੋਂ ਵੀ ਦਰਸ਼ਕਾਂ ਨੂੰ ਕਾਫ਼ੀ ਉਮੀਦਾਂ ਹਨ। ਫਿਲਮ ’ਚ ਇਸ ਵਾਰ ਇਕ ਨਹੀਂ, ਦੋ ਨਹੀਂ ਬਲਕਿ 19 ਐਕਟਰਾਂ ਨੂੰ ਲਿਆ ਗਿਆ ਹੈ।
ਇਕ ਵੱਡੇ ਬਜਟ ’ਚ ਬਣੀ ਹਾਊਸਫੁੱਲ ਦੀ ਕਹਾਣੀ ਆਧਾਰਤ ਹੈ ਇਕ ਕਤਲ ’ਤੇ, ਜਿਸ ਦੀ ਭਾਲ ਸਭ ਕਰ ਰਹੇ ਹਨ। ਇਸ ਫਿਲਮ ’ਚ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁਖ ਤੇ ਨਾਨਾ ਪਾਟੇਕਰ ਸਣੇ ਕਈ ਮੁੱਖ ਐਕਟਰ ਹਨ। ਫਿਲਮ ਬਾਰੇ ਨਿਰਦੇਸ਼ਕ ਤਰੁਣ ਮਨਸੁਖਾਨੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪ੍ਰ. ਫਿਲਮ ’ਚ ਇੰਨੀ ਵੱਡੀ ਸਟਾਰਕਾਸਟ ਦਾ ਵਿਚਾਰ ਪਹਿਲਾਂ ਤੋਂ ਹੀ ਸੀ? ਕਾਸਟਿੰਗ ਪ੍ਰੋਸੈੱਸ ਬਾਰੇ ਦੱਸੋ?
ਹਾਂ! ਇਹ ਆਈਡੀਆ ਪਹਿਲਾਂ ਤੋਂ ਹੀ ਸੀ ਕਿ ਇੰਨੇ ਐਕਟਰ ਰਹਿਣਗੇ ਅਤੇ ਜਿਵੇਂ ਹੀ ਕਹਾਣੀ ਵਧਦੀ ਰਹੀ, ਅਜਿਹਾ ਹੋਇਆ ਕਿ ਇਸ ਕਿਰਦਾਰ ਲਈ ਕਿਸ ਨੂੰ ਲਈਏ, ਇਸ ਵਿਚ ਕੌਣ ਚੰਗਾ ਲੱਗੇਗਾ। ਪਹਿਲਾਂ ਤਾਂ ਸਾਡੇ ਤਿੰਨ ਜੋ ਹਾਊਸਫੁੱਲ ਦੇ ਸਟੈਂਡਰਡ ਹਨ, ਅਕਸ਼ੈ, ਰਿਤੇਸ਼ ਤੇ ਅਭਿਸ਼ੇਕ, ਇਨ੍ਹਾਂ ਦੇ ਬਿਨਾਂ ਤਾਂ ਹਾਊਸਫੁੱਲ ਹੋ ਹੀ ਨਹੀਂ ਸਕਦਾ। ਕਹਾਣੀ ਲਿਖਦੇ ਗਏ, ਸਾਨੂੰ ਲੱਗਿਆ ਕਿ ਇਸ ’ਚ ਕਿਸ ਨੂੰ ਲੈ ਸਕਦੇ ਹਾਂ। ਇਸ ਕਰੈਕਟਰ ’ਚ ਕਿਸ ਨੂੰ ਲੈ ਸਕਦੇ ਹਾਂ ਤਾਂ ਫਿਰ ਬਹੁਤ ਸਾਰੇ ਨਾਂ ਦਿੱਤੇ ਜਾਂਦੇ ਸਨ।
ਉਸ ਸਮੇਂ ਸਾਜਿਦ ਸਰ ਬੋਲਦੇ ਸੀ ਕਿ ਇਸ ਵਿਚ ਸੰਜੂ ਤੇ ਜੈਕੀ ਨੂੰ ਲੈ ਲਓ ਅਤੇ ਸਾਨੂੰ ਲੋਕਾਂ ਨੂੰ ਲੱਗਦਾ ਸੀ ਇਹ ਕਿੱਥੇ ਸੋਚ ਰਹੇ ਹਨ, ਇਨ੍ਹਾਂ ਦਾ ਸਕੇਲ ਕਿਤੇ ਹੋਰ ਹੈ, ਸਾਡਾ ਸਕੇਲ ਹਮੇਸ਼ਾ ਕਿਤੇ ਹੋਰ ਹੁੰਦਾ ਹੈ। ਫਿਰ ਹੁੰਦਾ ਸੀ ਕਿ ਕੀ ਇਹ ਜੋ ਕਰੈਕਟਰ ਹੈ, ਉਨ੍ਹਾਂ ਦਾ ਜੋ ਪ੍ਰੋਜੈਂਸ ਹੈ, ਉਨ੍ਹਾਂ ਦੇ ਜਿੰਨੇ ਨੰਬਰ ਆਫ ਸਾਇੰਸ ਹਨ, ਸਭ ਕੁਝ ਉਹ ਜਸਟੀਫਾਈ ਹੋ ਜਾਂਦਾ ਹੈ ਜੇ ਮੈਂ ਸੰਜੂ ਸਰ ਨੂੰ ਲਵਾਂ ਜਾਂ ਜੈਕੀ ਸਰ ਨੂੰ ਲਵਾਂ ਜਾਂ ਨਾਨਾ ਸਰ ਨੂੰ ਲਵਾਂ।
ਉਨ੍ਹਾਂ ਦਾ ਸਿਰਫ਼ ਇਹ ਨਹੀਂ ਕਿ ਉਹ ਕਰਮਚਾਰੀਆਂ ਵਾਂਗ ਆ ਰਹੇ ਹਨ , ਦੋ ਸੀਨ ਕਰ ਕੇ ਨਿਕਲਦੇ ਜਾ ਰਹੇ ਹਨ। ਸਟਾਰ ਵੈਲਿਊ ਐਡ ਕਰਨ ਲਈ ਨਹੀਂ, ਉਨ੍ਹਾਂ ਪ੍ਰੋਜੈਂਸ ਅਤੇ ਜੋ ਕਹਾਣੀ ’ਚ ਅਹਿਮੀਅਤ ਹੈ ਉਹ ਹੈ ਕਿ ਨਹੀਂ ਤਾਂ ਉਸ ਹਿਸਾਬ ਨਾਲ ਸਾਜਿਦ ਹਮੇਸ਼ਾ ਕਹਿੰਦੇ ਹਨ ਕਿ ਜੇ ਵੱਡੇ ਐਕਟਰ ਨੂੰ ਅਪ੍ਰੋਚ ਕਰਨਾ ਹੈ ਤਾਂ ਉਹ ਸਕ੍ਰਿਪਟ ਵੈਲਿਊ ’ਤੇ ਹੋਣਾ ਚਾਹੀਦਾ ਹੈ, ਨਾ ਕਿ ਪੈਸਿਆਂ ਬਾਰੇ। ਜਿੰਨੇ ਵੀ ਕਰੈਕਟਰ ਫਿਲਮ ਵਿਚ ਹਨ, ਉਨ੍ਹਾਂ ਦਾ ਕਿਰਦਾਰ ਬਹੁਤ ਵੈਲਿਊ ਰੱਖਦਾ ਹੈ।
ਪ੍ਰ. ਨਾਨਾ ਪਾਟੇਕਰ ਨਾਲ ਉਨ੍ਹਾਂ ਦੇ ਕਿਰਦਾਰ ਬਾਰੇ ਮੀਟਿੰਗ ਕਿਵੇਂ ਰਹੀ?
ਮੈਂ ਉਨ੍ਹਾਂ ਨੂੰ ਕਦੇ ਨਹੀਂ ਮਿਲਿਆ ਸੀ, ਮੈਂ ਉਨ੍ਹਾਂ ਬਾਰੇ ਬਹੁਤ ਸੁਣਿਆ ਸੀ ਕਿ ਉਹ ਬਹੁਤ ਹੀ ਸਖ਼ਤ ਹਨ। ਬਹੁਤ ਸਾਰੇ ਸਵਾਲ ਪੁੱਛਣਗੇ, ਕਦੇ-ਕਦੇ ਝਿੜਕ ਦਿੰਦੇ ਹਨ। ਮੈਂ ਗਿਆ ਉਨ੍ਹਾਂ ਨੂੰ ਮਿਲਣ ਅਤੇ ਮੈਨੂੰ ਤਾਂ ਕੋਈ ਹੋਰ ਹੀ ਮਿਲਿਆ। ਸ਼ੁਰੂਆਤ ਹੋਈ ਆਈ ਲਵ ਯੂ ਬੇਟਾ ਅਤੇ ਅੰਤ ਹੋਇਆ ਆਈ ਲਵ ਯੂ ਬੇਟਾ ’ਤੇ। ਬਹੁਤ ਹੱਸਣ ਲੱਗੇ, ਖ਼ੁਸ਼ ਹੋਏ। ਮੈਨੂੰ ਦੂਸਰਾ ਹੀ ਨਾਨਾ ਪਾਟੇਕਰ ਮਿਲਿਆ ਹੈ, ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ। ਉਨ੍ਹਾਂ ਨੇ ਬਿਲਕੁੱਲ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਮੇਰੇ ਪਿਤਾ ਜੀ ਮੇਰੇ ਨਾਲ ਗੱਲ ਕਰਦੇ ਹਨ।
ਪ੍ਰ. ਅਕਸ਼ੈ ਅਤੇ ਬਾਕੀ ਦਾ ਅਨੁਸ਼ਾਸਨ ਕਿਵੇਂ ਸੀ?
ਹਾਂ! ਉਹ ਕਾਫ਼ੀ ਅਨੁਸ਼ਾਸਿਤ ਹਨ। ਉਹ ਤੈਅ ਸਮੇਂ ਤੋਂ ਪਹਿਲਾਂ ਤੋਂ ਵੀ ਅੱਗੇ ਰਹਿੰਦੇ ਹਨ ਅਤੇ ਹਮੇਸ਼ਾ ਬਹੁਤ ਅੱਗੇ ਹਨ। ਬਾਕੀ ਲੋਕਾਂ ਨਾਲ ਵੀ ਇੱਥੇ ਅਜਿਹਾ ਸੀ ਕਿ ਤੁਹਾਡੇ ਕੋਲ ਹੋਰ ਕੁਝ ਹੈ ਹੀ ਨਹੀਂ ਕਰਨ ਨੂੰ ਤਾਂ ਜਦੋਂ 9 ਵਜੇ ਦਾ ਜੇ ਤੁਹਾਡਾ ਕਾਲ ਟਾਈਮ ਹੈ ਤਾਂ ਸਭ 8.45 ’ਤੇ ਹੀ ਪਹੁੰਚ ਜਾਂਦੇ ਸਨ। ਹਰ ਕੋਈ ਪੰਕਚੁਅਲ ਸੀ।
ਪ੍ਰ. ਤੁਹਾਡੇ ਨਾਲ ਸਭ ਤੋਂ ਚੰਗੀ ਬਾਂਡਿੰਗ ਕਿਸ ਦੀ ਰਹੀ?
ਅਭਿਸ਼ੇਕ ਨੂੰ ਮੈਂ 16 ਸਾਲ ਦੀ ਉਮਰ ਤੋਂ ਜਾਣਦਾ ਹਾਂ ਤਾਂ ਮੇਰੇ ਲਈ ਉਹ ਰਿਸ਼ਤਾ ਕਦੇ ਨਹੀਂ ਬਦਲਿਆ। ਜਦੋਂ ਮੈਂ ਫਿਲਮ ਨਹੀਂ ਬਣਾ ਰਿਹਾ ਸੀ ਉਦੋਂ ਵੀ ਅਤੇ ਜੇਕਰ ਫਿਲਮ ਬਣਾ ਰਿਹਾ ਹਾਂ ਉਦੋਂ ਵੀ। ਰਿਤੇਸ਼ ਨੂੰ ਵੀ ਬਹੁਤ ਸਾਲਾਂ ਤੋਂ ਜਾਣਦਾ ਹਾਂ। ਅਕਸ਼ੈ ਮੇਰੇ ਲਈ ਨਵੇਂ ਸੀ, ਸੰਜੂ ਸਰ ਬਹੁਤ ਨਵੇਂ ਨਹੀਂ ਸੀ। ਉਨ੍ਹਾਂ ਦਾ ਤੇ ਮੇਰਾ ਸਕੂਲ ਇਕੋ ਸੀ। ਜੈਕੀ ਸਰ ਤੇ ਨਾਨਾ ਸਰ ਨਵੇਂ ਸਨ। ਮੇਰੇ ਲਈ ਕੋਈ ਅਜਿਹਾ ਨਹੀਂ ਸੀ ਕਿ ਮੈਂ ਉਨ੍ਹਾਂ ਨੂੰ ਪ੍ਰੈਫਰ ਕਰਦਾ ਹਾਂ ਅਤੇ ਇਨ੍ਹਾਂ ਨੂੰ ਨਹੀਂ। ਸਭ ਮੇਰੇ ਤੋਂ ਵੱਡੇ ਹਨ ਪਰ ਜਿੱਥੇ ਨਿਰਦੇਸ਼ਨ ਦੀ ਗੱਲ ਹੋਵੇ ਸਭ ਮੇਰੇ ਬੱਚੇ ਹਨ। ਮੈਨੂੰ ਹਰ ਕਿਸੇ ਨਾਲ ਓਨਾ ਹੀ ਪਿਆਰ ਹੈ, ਓਨਾ ਹੀ ਲਗਾਅ ਹੈ। ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਹਮੇਸ਼ਾ ਹੁੰਦੀ ਸੀ ਕਿ ਜਦੋਂ 18-19 ਲੋਕ ਇਕ ਸੀਨ ’ਚ ਹੋਣ ਤਾਂ ਕੈਮਰਾ ਤੇ ਇਨ੍ਹਾਂ ਦੀ ਜੋ ਕਹਾਣੀ ਚੱਲ ਰਹੀ ਹੈ, ਉਹ ਜਾਰੀ ਰਹਿਣੀ ਚਾਹੀਦੀ ਹੈ। ਮੈਂ ਹਰ ਕਿਰਦਾਰ ਨੂੰ ਜਸਟੀਫਾਈ ਕਰਨਾ ਸੀ।
ਪ੍ਰ. ਕਿਹਾ ਜਾ ਰਿਹਾ ਹੈ ਫਿਲਮ ਵਿਚ ਦੋ ਕਲਾਈਮੈਕਸ ਹਨ ਅਤੇ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਆਈਡੀਆ ਪਹਿਲਾਂ ਤੋਂ ਸੋਚਿਆ ਸੀ?
ਇਹ ਆਈਡੀਆ ਸਰ ਕੋਲ ਸੀ ਕੁਝ 30 ਸਾਲਾਂ ਤੋਂ ਸੀ। ਨਾਡੀਆਡਵਾਲਾ ਇਕ ਆਈਡੀਆ ਲੈ ਕੇ ਘੁੰਮ ਰਹੇ ਹਨ ਕਿ ਮੈਂ ਇਕ ਦਿਨ ਇਹ ਬਣਾਵਾਂਗਾ। ਉਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਆਪਣਾ ਇਹ ਆਈਡੀਆ ਮੈਨੂੰ ਦੱਸ ਦਿੱਤਾ ਸੀ ਕਿ ਇਹ ਮੈਂ ਕਰਨ ਵਾਲਾ ਹਾਂ। ਅਜੇ ਤੁਹਾਡੇ ’ਤੇ ਹੈ ਕਿ ਕਿਵੇਂ ਕਰੋਗੇ। ਫਿਲਮ ’ਚ ਕਾਮੇਡੀ, ਮਰਡਰ ਹਿਸਟਰੀ ਸਭ ਹੈ ਪਰ ਫਿਰ ਵੀ ਅਸੀਂ ਤੁਹਾਨੂੰ ਹੋਰ ਕੀ ਦੇ ਸਕਦੇ ਹਾਂ ਤਾਂ ਇਸ ਲਈ ਸਰ ਦਾ ਆਈਡੀਆ ਸੀ ਕਿ ਅਸੀਂ ਦੋ ਕਲਾਈਮੈਕਸ ਬਣਾਉਂਦੇ ਹਾਂ। ਫਿਲਮ ਦਾ 5ਏ ਅਤੇ 5ਬੀ ਤਾਂ ਕੋਈ ਵੀ ਆ ਕੇ 5ਏ ਦੇਖੇਗਾ ਤਾਂ ਅਲੱਗ ਕਹਾਣੀ ਦੇਖੇਗਾ, ਜਿਸ ਵਿਚ ਅੰਤ ਵਿਚ ਕਿਲਰ ਕੋਈ ਹੋਰ ਹੈ, ਦੂਜੀ ਵਿਚ ਕੋਈ ਹੋਰ। ਜਦੋਂ ਵੀ ਦੇਖੋਗੇ ਤਾਂ ਉਹੀ ਕਹਾਣੀ ਕੁਝ ਵੱਖਰੀ ਹੋਵੇਗੀ। ਇਹ ਟ੍ਰਾਇਲ ਹੈ, ਉਮੀਦ ਹੈ, ਇਸ ਤੋਂ ਬਾਅਦ ਹੋਰ ਵੀ ਪ੍ਰਯੋਗ ਕਰ ਸਕੀਏ।
ਪ੍ਰ. ਜਦੋਂ ਤੁਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਕਿਸ ਤਰ੍ਹਾਂ ਦਾ ਸੰਘਰਸ਼ ਰਿਹਾ?
ਮੈਂ ਬਹੁਤ ਸਾਰੀਆਂ ਫਿਲਮਾਂ ’ਚ ਸਹਾਇਕ ਨਿਰਦੇਸ਼ਕ ਰਿਹਾ ਹਾਂ, ਜੋ ਬਹੁਤ ਵੱਡੀਆਂ ਫਿਲਮਾਂ ਹਨ। ਜਦੋਂ ਮੇਰੀ ਪਹਿਲੀ ਫਿਲਮ ਬਣ ਰਹੀ ਸੀ ਤਾਂ ਨਾ ਤਾਂ ਮੇਰੇ ਜ਼ਿਹਨ ’ਚ ਸੀ, ਨਾ ਖ਼ਿਆਲ ਸੀ ਕਿ ਮੈਂ ਹੁਣ ਡਾਇਰੈਕਟਰ ਬਣ ਚੁੱਕਿਆ ਹਾਂ। ਮੇਰੇ ਪਹਿਲੇ ਸ਼ਾਟ ਮੈਨੂੰ ਅੱਜ ਵੀ ਯਾਦ ਹਨ ਅਤੇ ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਸਹਾਇਕ ਨਿਰਦੇਸ਼ਕ ਨਹੀਂ ਹਾਂ, ਮੈਂ ਹੁਣ ਡਾਇਰੈਕਟਰ ਹਾਂ। ਮੇਰਾ ਵੈਸੇ ਹੋਰ ਕੋਈ ਸੰਘਰਸ਼ ਸੀ ਹੀ ਨਹੀਂ ਕਿਉਂਕਿ ਨਾ ਤਾਂ ਮੈਂ ਸੋਚ ਰਿਹਾ ਸੀ ਕਿ ਇਹ ਫਿਲਮ ਬਣਾਉਣੀ ਹੈ ਜਾਂ ਬਹੁਤ ਵੱਡੀ ਬਣਾਉਣੀ ਹੈ। ਮੇਰਾ ਦਿਮਾਗ਼ ਕੰਮ ਨੂੰ ਲੈ ਕੇ ਸ਼ਾਂਤ ਸੀ। ਜਦੋਂ ਫਿਲਮ ਸ਼ੁੱਕਰਵਾਰ ਰਿਲੀਜ਼ ਹੁੰਦੀ ਹੈ, ਉਦੋਂ ਲੋਕ ਮੈਨੂੰ ਜਾਣਨਗੇ ਤੇ ਉਦੋਂ ਮੈਨੂੰ ਫ਼ਰਕ ਪਵੇਗਾ।
ਪ੍ਰ. ਜਦੋਂ ਤੁਸੀਂ ਸ਼ੁਰੂ ਕੀਤਾ ਸੀ 2000 ਸਮੇਂ ਉਦੋਂ ਦੀਆਂ ਕਿਹੜੀਆਂ ਅਜਿਹੀਆਂ ਗੱਲਾਂ ਹਨ, ਜੋ ਤੁਸੀਂ ਹੁਣ ਯਾਦ ਕਰਦੇ ਹੋ?
ਅੱਜਕੱਲ੍ਹ ਚੀਜ਼ਾਂ ਬਹੁਤ ਅੱਗੇ ਵਧ ਗਈਆਂ ਹਨ। ਅੱਜਕੱਲ੍ਹ ਅਸੀਂ ਇਕੋਨਮੀ ਦੇਖਦੇ ਹਾਂ। ਬਜਟ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਕੋਈ ਵੀ ਫਿਲਮ ਫੇਲ੍ਹ ਨਹੀਂ ਹੁੰਦੀ, ਉਸ ਦਾ ਬਜਟ ਫੇਲ੍ਹ ਹੁੰਦਾ ਹੈ ਤਾਂ ਉਸ ਹਿਸਾਬ ਨਾਲ ਮੈਂ ਚਾਹਾਂਗਾ ਕਿ ਜਿਵੇਂ ਉਸ ਜ਼ਮਾਨੇ ਵਿਚ ਅਸੀਂ ਲੋਕ ਕਦੇ ਬਜਟ ਵੇਖਦੇ ਹੀ ਨਹੀਂ ਸੀ ਹੁੰਦੇ, ਕਿਸੇ ਨੂੰ ਪਤਾ ਨਹੀਂ ਸੀ ਕਿ ਫਿਲਮ ਦਾ ਫਾਈਨਲ ਬਜਟ ਕੀ ਹੋਣ ਵਾਲਾ ਹੈ। ਜੇ ਉਹ ਥੋੜ੍ਹਾ ਵੀ ਵਾਪਸ ਅਾ ਜਾਵੇ ਤਾਂ ਹੋਰ ਵੀ ਮਜ਼ਾ ਆਵੇਗਾ। ਅਜਿਹੇ ਵਿਚ ਫਿਲਮ ਮੇਕਰਜ਼ ਨੂੰ ਵੀ ਆਸਾਨੀ ਹੋਵੇਗੀ।
ਪ੍ਰ. ਇਹ ਦੱਸਿਆ ਗਿਆ ਸੀ ਕਿ ਐਕਟਰਾਂ ਨੂੰ ਵੀ ਨਹੀਂ ਪਤਾ ਹੈ ਕਿ ਕਲਾਈਮੈਕਸ ਬਾਰੇ, ਕੀ ਇਹ ਸੱਚ ਹੈ?
ਮੈਂ ਬਹੁਤ ਕਲੀਅਰ ਸੀ ਸ਼ੁਰੂ ਤੋਂ ਕਿ ਮੈਂ ਕਿਸੇ ਨੂੰ ਵੀ ਕਲਾਈਮੈਕਸ ਨਹੀਂ ਦੱਸਾਂਗਾ। ਜਦੋਂ ਸਕ੍ਰਿਪਟ ਬਾਹਰ ਜਾਂਦੀ ਸੀ, ਪੰਨੇ ਉੱਥੇ ਹੀ ਖ਼ਤਮ ਹੋ ਜਾਂਦੇ ਸਨ। ਇਕ ਪੁਆਇੰਟ ਹੈ, ਜਿੱਥੇ ਮੈਂ ਸਿਲੈਕਟ ਕੀਤਾ ਸੀ ਅਤੇ ਕਿਹਾ ਕਿ ਇਸ ਤੋਂ ਬਾਅਦ ਪੇਜ ਨਹੀਂ ਜਾਣਗੇ। ਰਿਤੇਸ਼ ਨੇ ਆ ਕੇ ਮੈਨੂੰ ਕਿਹਾ ਕਿ ਪਹਿਲੀ ਵਾਰ ਅਜਿਹੀ ਫਿਲਮ ਕਰ ਰਿਹਾ ਹਾਂ ਕਿ ਕਲਾਈਮੈਕਸ ਹੀ ਨਹੀਂ ਪਤਾ ਹੈ। ਅਕਸ਼ੈ ਸਰ ਬਹੁਤ ਪੁੱਛਦੇ ਸੀ, ਭਾਈ ਦੱਸ ਦੇ। ਹਰ ਕੋਈ ਮੈਨੂੰ ਪੁੱਛਦਾ ਸੀ ਪਰ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਕਲਾਈਮੈਕਸ ਕੀ ਹੈ, ਜਿਸ ਦਿਨ ਤਕ ਅਸੀਂ ਕਲਾਈਮੈਕਸ ਸ਼ੂਟ ਨਹੀਂ ਕਰ ਰਹੇ ਸੀ, ਉਸ ਦਿਨ ਕੁਝ ਲੋਕਾਂ ਨੂੰ ਪਤਾ ਲੱਗਿਆ ਅਤੇ ਉੱਥੇ ਤਕ ਗੱਲ ਰੁਕੀ ਹੋਈ ਹੈ।
ਪ੍ਰ. ਫਿਲਮ ਦਾ ਜ਼ਿਆਦਾਤਰ ਭਾਗ ਕਰੂਜ਼ ’ਤੇ ਸ਼ੂਟ ਹੋਇਆ ਹੈ। ਕਿਵੇਂ ਦੀਆਂ ਚੁਣੌਤੀਆਂ ਸਾਹਮਣੇ ਆਈਆਂ?
ਪ੍ਰੇਸ਼ਾਨੀ ਨਾਲ ਭਰਿਆ ਹੋਇਆ ਤਾਂ ਨਹੀਂ ਸੀ ਮੇਰੇ ਲਈ, ਬਲਕਿ ਇਹ ਮੇਰੇ ਲਈ ਅਤੇ ਪੂਰੀ ਯੂਨਿਟ ਲਈ ਨਵਾਂ ਤਜ਼ਰਬਾ ਸੀ। ਇਕ ਤਾਂ ਮੂਵਮੈਂਟ ਹੁੰਦੀ ਹੈ, ਸ਼ਿਫਟ ਵੀ ਉੱਪਰ-ਹੇਠਾਂ ਚੱਲ ਰਹੀ ਹੈ ਅਤੇ ਉਸ ਨਾਲ ਤਾਂ ਇਕ ਵੱਖਰਾ ਮਜ਼ਾ ਆਉਂਦਾ ਹੈ, ਜਿਸ ਵਿਚਕਾਰ ਸ਼ਾਟ ਵਿਚ ਕੋਈ ਥੋੜ੍ਹਾ ਸਲਿੱਪ ਹੋ ਗਿਆ ਤਾਂ ਤੁਸੀਂ ਆਪਣਾ ਨਵਾਂ ਬੈਲੇਂਸ ਲੱਭਦੇ ਹੋ। ਸ਼ਿਪ ਇੰਨੀ ਵੱਡੀ ਹੁੰਦੀ ਹੈ ਕਿ ਅੱਗੇ ਕਿਹੜੀ ਸਾਈਡ ਜਾਣਾ ਹੈ, ਪਿੱਛੇ ਵੱਲ ਕਿਹੜੀ ਸਾਈਡ ਜਾਣਾ ਹੈ, ਉਹ ਕਨਫਿਊਜ਼ ਹੋ ਜਾਂਦੇ ਹਨ। ਜੇ ਤੁਹਾਡਾ ਕਾਸਟਿਊਮ ਬੇਸ ਵਿਚ ਹੈ ਤੇ ਜੇ ਤੁਸੀਂ ਪਿੱਛੇ ਸ਼ੂਟ ਕਰ ਰਹੇ ਹੋ ਤਾਂ 15 ਮਿੰਟ ਤਾਂ ਕਮਰੇ ਤਕ ਜਾਣ ਵਿਚ ਹੀ ਨਿਕਲ ਜਾਂਦੇ ਹਨ।
ਇਸ ਤੋਂ ਇਲਾਵਾ ਮੌਸਮ ਬਦਲਦਾ ਰਹਿੰਦਾ ਹੈ। ਕਿਤੇ ਕੈਪਟਨ ਪੂਰੀ ਸਨਲਾਈਟ ਚਲਾ ਰਿਹਾ ਹੈ, ਸਭ ਕੁਝ ਚੰਗਾ ਚੱਲ ਰਿਹਾ ਹੈ ਤਾਂ ਕਿਤੇ ਕੈਪਟਨ ਨੇ ਅੱਧਾ ਰਾਈਟ ਟਰਨ ਮਾਰਿਆ, ਕਲਾਊਡ ਆ ਗਏ ਤਾਂ ਹਰ ਚੀਜ਼ ਰੁਕ ਜਾਂਦੀ ਸੀ ਤੇ ਪ੍ਰੇਸ਼ਾਨੀ ਵੀ ਹੁੰਦੀ ਸੀ ਪਰ ਮਜ਼ਾ ਆਉਂਦਾ ਸੀ।
ਪ੍ਰ. ਸ਼ੂਟ ਦੌਰਾਨ ਤੁਸੀਂ ਘਰ ਜਾਂ ਕਿਤੇ ਹੋਰ ਨਹੀਂ ਜਾ ਸਕਦੇ ਸੀ ਤਾਂ ਕੀ ਇਕ ਪਰਿਵਾਰ ਵਰਗਾ ਅਹਿਸਾਸ ਹੁੰਦਾ ਸੀ?
ਜੀ ਬਿਲਕੁਲ, ਹਰ ਦਿਨ ਸਾਡਾ ਲੰਚ, ਵਰਕਆਊਟ ਅਤੇ ਵਾਕ ਤਕ ਸਭ ਨਾਲ ਹੋਇਆ। ਖਾਣ ਨੂੰ ਹਰ ਤਰ੍ਹਾਂ ਦਾ ਕਿਊ ਜੀਨ ਸੀ। ਇਕ ਹੀ ਟੇਬਲ ’ਤੇ ਹਰ ਕੋਈ ਵੱਖ-ਵੱਖ ਖਾਣਾ ਖਾ ਰਿਹਾ ਹੁੰਦਾ ਸੀ। ਅਜਿਹੇ ’ਚ ਅਸੀਂ ਫੈਮਿਲੀ ਬਣ ਗਏ ਸੀ।