ਇਮਰਾਨ ਹਾਸ਼ਮੀ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ; ''ਆਵਾਰਾਪਨ 2'' ਨੇ ਪਹਿਲੇ ਦਿਨ ਛਾਪ''ਤੇ 23 ਕਰੋੜ ਰੁਪਏ

Saturday, Aug 15, 2026 - 03:50 PM (IST)

ਇਮਰਾਨ ਹਾਸ਼ਮੀ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ; ''ਆਵਾਰਾਪਨ 2'' ਨੇ ਪਹਿਲੇ ਦਿਨ ਛਾਪ''ਤੇ 23 ਕਰੋੜ ਰੁਪਏ

ਮੁੰਬਈ (ਏਜੰਸੀ) : ਅਦਾਕਾਰ ਇਮਰਾਨ ਹਾਸ਼ਮੀ ਦੀ ਫਿਲਮ 'ਆਵਾਰਾਪਨ 2' ਨੇ ਬਾਕਸ ਆਫਿਸ 'ਤੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਸ਼ਿਵਮ ਪੰਡਿਤ ਵਜੋਂ ਵਾਪਸੀ ਕਰ ਰਹੇ ਇਮਰਾਨ ਹਾਸ਼ਮੀ ਦੀ ਇਸ ਐਕਸ਼ਨ-ਥ੍ਰਿਲਰ ਨੇ ਪਹਿਲੇ ਦਿਨ 23.40 ਕਰੋੜ ਰੁਪਏ ਦੀ ਕਮਾਈ ਕਰਕੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਇਹ ਫਿਲਮ ਇਮਰਾਨ ਹਾਸ਼ਮੀ ਦੇ ਸੋਲੋ ਕਰੀਅਰ ਦੀ ਅਤੇ ਵਿਸ਼ੇਸ਼ ਫਿਲਮਜ਼ ਨਾਲ ਉਹਨਾਂ ਦੀ ਸਾਂਝੀ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਸਾਬਤ ਹੋਈ ਹੈ।

ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਅਨੁਸਾਰ, 'ਆਵਾਰਾਪਨ 2' ਸਾਲ 2026 ਦੀ ਤੀਜੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ, ਜੋ 'ਧੁਰੰਧਰ 2' ਅਤੇ 'ਬਾਰਡਰ 2' ਤੋਂ ਬਾਅਦ ਆਉਂਦੀ ਹੈ। ਇਸ ਫਿਲਮ ਨੇ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ਵਿੱਚ 'ਭੂਤ ਬੰਗਲਾ', 'ਵੈਲਕਮ ਟੂ ਦ ਜੰਗਲ' ਅਤੇ 'ਧਮਾਲ 4' ਵਰਗੀਆਂ ਵੱਡੀਆਂ ਫਿਲਮਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸੀਕਵਲ ਨੇ ਆਪਣੇ ਪਹਿਲੇ ਦਿਨ ਹੀ 2007 ਵਿੱਚ ਰਿਲੀਜ਼ ਹੋਈ ਪਹਿਲੀ 'ਆਵਾਰਾਪਨ' ਫਿਲਮ ਦੀ ਕੁੱਲ ਦੀ ਕਮਾਈ ਨੂੰ ਪਾਰ ਕਰ ਲਿਆ ਹੈ।

ਨਿਤਿਨ ਕੱਕੜ ਦੁਆਰਾ ਨਿਰਦੇਸ਼ਿਤ ਅਤੇ ਵਿਸ਼ੇਸ਼ ਭੱਟ ਦੁਆਰਾ ਨਿਰਮਿਤ ਇਸ ਫਿਲਮ ਵਿੱਚ ਇਮਰਾਨ ਹਾਸ਼ਮੀ ਦੇ ਨਾਲ ਦਿਸ਼ਾ ਪਟਾਨੀ, ਸ਼ਬਾਨਾ ਆਜ਼ਮੀ ਅਤੇ ਸੁਵਿੰਦਰ ਵਿੱਕੀ ਮੁੱਖ ਭੂਮਿਕਾਵਾਂ ਵਿੱਚ ਹਨ। 


author

cherry

Content Editor

Related News