...ਜਦੋਂ ਰਾਖੀ ਸਾਵੰਤ ਨੇ ਮੋਦੀ ਨੂੰ ਕੀਤੀ ਅਮਰੀਕਾ ਤੋਂ ਡਾਲਰ ਲਿਆਉਣ ਦੀ ਡਿਮਾਂਡ (ਵੀਡੀਓ)

2021-09-25T11:21:41.283

ਮੁੰਬਈ- 'ਬਿਗ ਬੌਸ' ਫੇਮ ਰਾਖੀ ਸਾਵੰਤ ਉਨ੍ਹਾਂ ਸਿਤਾਰਿਆਂ 'ਚੋਂ ਹੈ ਜੋ ਬੇਝਿਝਕ ਆਪਣੇ ਮਨ ਦੀ ਗੱਲ ਮੀਡੀਆ ਦੇ ਸਾਹਮਣੇ ਰੱਖਦੀ ਹੈ। ਰਾਖੀ ਹਮੇਸ਼ਾ ਹੀ ਆਪਣੇ ਬੇਬਾਕ ਅਤੇ ਅਜੀਬੋ ਗਰੀਬ ਬਿਆਨਾਂ ਦੀ ਵਜ੍ਹਾ ਨਾਲ ਚਰਚਾ 'ਚ ਆ ਜਾਂਦੀ ਹੈ। ਹਾਲ ਹੀ 'ਚ ਰਾਖੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਰਾਖੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਮਰੀਕਾ ਨਾਲ ਆਪਣੇ ਲਈ ਕੁਝ ਲਿਆਉਣ ਦੀ ਗੱਲ ਕਰ ਰਹੀ ਹੈ। ਰਾਖੀ ਦੀ ਇਹ ਵੀਡੀਓ ਉਨ੍ਹਾਂ ਦੇ ਜਿਮ ਦੇ ਬਾਹਰ ਦੀ ਹੈ ਜਿਥੇ ਪੈਪਰਾਜੀ ਵੀ ਹਮੇਸ਼ਾ ਹੀ ਚੱਕਰ ਕੱਟਦੇ ਹਨ। 

 
 
 
 
 
 
 
 
 
 
 
 
 
 
 

A post shared by Voompla (@voompla)


ਇਸ ਦੌਰਾਨ ਫੋਟੋਗ੍ਰਾਫਰ ਨੇ ਰਾਖੀ ਤੋਂ ਪੁੱਛਿਆ-'ਮੋਦੀ ਜੀ ਅਮਰੀਕਾ ਦੌਰੇ 'ਤੇ ਹਨ, ਅਜਿਹੇ 'ਚ ਉਨ੍ਹਾਂ ਲਈ ਕੀ ਸੰਦੇਸ਼ ਦੇਣਾ ਚਾਹੁੰਦੀ ਹੋ ਮੋਦੀ ਜੀ ਵਾਸ਼ਿੰਗਟਨ ਗਏ ਹਨ, ਸਾਡੇ ਦੇਸ਼ ਨੂੰ ਕਾਫੀ ਅੱਗੇ ਵਧਾ ਰਹੇ ਹਨ। ਕੀ ਕਹਿਣਾ ਚਾਹੋਗੇ? ਮੋਦੀ ਜੀ ਦੇ ਲਈ ਤੁਹਾਡੇ ਦੋ ਸ਼ਬਦ'। ਇਹ ਗੱਲ ਸੁਣਦੇ ਹੀ ਰਾਖੀ ਨੇ ਫੌਰਨ ਪੀ.ਐੱਮ ਦੇ ਨਾਮ ਇਕ ਸੰਦੇਸ਼ ਦੇ ਦਿੱਤਾ, ਜਿਸ ਨੂੰ ਸੁਣ ਕੇ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ। ਇੰਨਾ ਹੀ ਨਹੀਂ ਰਾਖੀ ਇਕ-ਇਕ ਕਰਕੇ ਆਪਣੀ ਡਿਮਾਂਡ ਰੱਖਣ ਲੱਗੀ। ਰਾਖੀ ਸਾਵੰਤ ਨੇ ਕਿਹਾ ਕਿ-'ਨਮਸਕਾਰ ਮੋਦੀ ਜੀ, ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਅਮਰੀਕਾ ਹੀ ਗਏ ਹੋ। ਉਥੇ ਦੇ ਸਾਰੇ ਇੰਡੀਅਨਸ ਨੂੰ ਪਿਆਰ ਦੇਣਾ ਅਤੇ ਉਨ੍ਹਾਂ ਨੂੰ ਮੇਰਾ ਮੈਸੇਜ ਦੇਣਾ। ਬੋਲਣਾ ਕਿ ਮੈਂ ਤੁਹਾਨੂੰ ਸਭ ਨੂੰ ਬਹੁਤ ਪਿਆਰ ਕਰਦੀ ਹਾਂ'।

Bollywood Tadka
ਇਸ ਤੋਂ ਬਾਅਦ ਰਾਖੀ ਨੇ ਪੀ.ਐੱਮ ਮੋਦੀ ਨੂੰ ਆਪਣੇ ਲਈ ਸ਼ਾਪਿੰਗ ਕਰਨ ਦੀ ਵੀ ਡਿਮਾਂਡ ਕਰ ਦਿੱਤੀ ਅਤੇ ਕਿਹਾ-'ਤੁਸੀਂ ਉਥੋਂ ਵਾਪਸ ਆਓਗੇ ਤਾਂ ਮੇਰੇ ਲਈ ਕੁਝ ਸ਼ਾਪਿੰਗ ਕਰ ਲੈਣਾ, ਉਥੋ ਕੀ ਚੰਗਾ ਮਿਲਦਾ ਹੈ। ਆਖਿਰ 'ਚ ਰਾਖੀ ਸਾਵੰਤ ਪੀ.ਐੱਮ ਮੋਦੀ ਨੂੰ ਡਾਲਰ ਤੱਕ ਲਿਆਉਣ ਦੀ ਡਿਮਾਂਡ ਕਰਦੀ ਦਿਖ ਰਹੀ ਹੈ। ਰਾਖੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


Aarti dhillon

Content Editor

Related News