ਹੇਜ਼ ਸ਼ਹਿਰ ਵਿਚ ਹੰਲਿੰਗਡਨ ਦੇ ਮੇਅਰ ਦਾ ਸਨਮਾਨ
Wednesday, Aug 30, 2023 - 03:56 AM (IST)

ਲੰਡਨ (ਸਰਬਜੀਤ ਸਿੰਘ ਬਨੂੜ)- ਹੰਲਿੰਗਡਨ ਦੇ ਮੇਅਰ ਵੱਲੋਂ ਹੇਜ਼ ਟਾਊਨ ਵਿਚ ਵੱਖ-ਵੱਖ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਗਈ। ਹੇਜ਼ ਸ਼ਹਿਰ ਦੇ ਪਾਰਟਰਸਿੱਪ ਦੇ ਚੇਅਰਮੈਨ ਡੇਵਰ ਬਾਰਫ਼ ਅਤੇ ਹੇਜ਼ ਟਾਊਨ ਬਿਜ਼ਨੈੱਸ ਫੋਰਮ ਦੇ ਚੈਅਰਮੈਨ ਅਜੈਬ ਸਿੰਘ ਪੁਆਰ ਵੱਲੋਂ ਹੰਲਿੰਗਡਨ ਦੇ ਮੇਅਰ ਕੌਂਸਲਰ ਸ਼ਹਿਰਯਾਰ ਅਹਿਮਦ ਵਾਲਾਨਾ ਦਾ ਗਰਮਜ਼ੋਸੀ ਨਾਲ ਸਵਾਗਤ ਕੀਤਾ ਗਿਆ। ਫੋਰਮ ਵੱਲੋਂ ਮੇਅਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਦੀ ਮਿਲੀਭੁਗਤ ਨਾਲ ਹੋ ਰਹੀ ਸੀ ਨਸ਼ਾ ਤਸਕਰੀ, NCB ਜਲਦ ਕੱਸੇਗੀ ਸ਼ਿਕੰਜਾ
ਇਸ ਮੌਕੇ ਜਸਬੀਰ ਸਿੰਘ ਰਿਆਤ, ਪਾਲ਼ਾ ਸ਼ੀਰਾ, ਨੀਲੂ ਮਾਨ , ਸਰਬਜੀਤ ਸਿੰਘ ਧੰਨਜਲ, ਕੌਂਸਲਰ ਰਾਜੂ ਸੰਸਾਰਪੁਰੀ, ਲਖਵਿੰਦਰ ਗਿੱਲ ਸਮੇਤ ਪਤਵੰਤੇ ਸੱਜਣ ਹਾਜ਼ਰ ਸਨ। ਮੇਅਰ ਕੌਂਸਲਰ ਸ਼ਹਿਰਯਾਰ ਅਹਿਮਦ ਵਾਲਾਨਾ ਨੇ ਹੇਜ਼ ਸ਼ਹਿਰ ਵਿਚ ਤੁਰ ਕੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8