ਅਧਿਆਪਕ ਦੇ ਅਹੁਦੇ 'ਤੇ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ, ਜਾਣੋ ਉਮਰ ਹੱਦ ਤੇ ਹੋਰ ਸ਼ਰਤਾਂ

03/21/2023 11:19:21 AM

ਨਵੀਂ ਦਿੱਲੀ- 'ਅਟਲ ਆਵਾਸੀਯ ਵਿਦਿਆਲਿਆ' ਵਿਚ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਅਟਲ ਆਵਾਸੀਯ ਵਿਦਿਆਲਿਆ 'ਚ TGT ਅਤੇ ਐਡਮਿਨਿਸਟ੍ਰੇਟਿਵ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ 31 ਮਾਰਚ 2023 ਤੱਕ ਅਪਲਾਈ ਕਰ ਸਕਦੇ ਹਨ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://recruitment.atalvidyalaya.org 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਇਸ ਭਰਤੀ ਜ਼ਰੀਏ ਐਡਮਿਨ ਅਤੇ TGT ਦੇ ਕੁੱਲ 216 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਹੁਦਿਆਂ ਵਿਚ 18 ਐਡਮਿਨ ਅਤੇ 198 ਅਧਿਆਪਕ ਅਹੁਦੇ ਸ਼ਾਮਲ ਹਨ।

ਮਹੱਤਵਪੂਰਨ ਤਾਰੀਖ਼ਾਂ

ਉਮੀਦਵਾਰ ਐਡਮਿਨ ਅਤੇ ਅਧਿਆਪਕ ਅਹੁਦਿਆਂ 'ਤੇ ਭਰਤੀ ਲਈ 31 ਮਾਰਚ 2023 ਤੱਕ ਅਪਲਾਈ ਕਰ ਸਕਣਗੇ। ਇਸ ਤੋਂ ਪਹਿਲਾਂ ਐਪਲੀਕੇਸ਼ਨ ਪ੍ਰੋਸੈੱਸ ਲਈ ਆਖ਼ਰੀ ਤਾਰੀਖ਼ 28 ਫਰਵਰੀ 2023 ਤੈਅ ਕੀਤੀ ਗਈ ਸੀ।

ਵਿਦਿਅਕ ਯੋਗਤਾ

ਅਧਿਆਪਕ ਅਹੁਦਿਆਂ ਲਈ ਸਿਰਫ ਉਹ ਹੀ ਉਮੀਦਵਾਰ ਅਪਲਾਈ ਕਰ ਸਕਣਗੇ, ਜੋ ਨਵੋਦਿਆ, ਸੈਨਿਕ ਸਕੂਲ, ਕੇ. ਵੀ. ਐੱਸ. ਆਦਿ ਤੋਂ ਸੇਵਾਮੁਕਤ ਹੋਣਗੇ। ਉੱਥੇ ਹੀ ਐਡਮਿਨ ਅਹੁਦਿਆਂ 'ਤੇ ਅਪਲਾਈ ਕਰਨ ਲਈ ਜ਼ਰੂਰੀ ਹੈ ਕਿ ਉਮੀਦਵਾਰ ਡਿਫੈਂਸ ਗੈਜੇਟੇਡ ਅਫ਼ਸਰ ਹੋਣਾ ਚਾਹੀਦਾ ਹੈ। ਯੋਗਤਾ ਦੇ ਵਿਸ਼ੇ ਬਾਰੇ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।

ਇਸ ਲਿੰਕ 'ਤੇ ਕਲਿੱਕ ਕਰ ਕੇ ਨੋਟੀਫ਼ਿਕੇਸ਼ਨ ਚੈੱਕ ਕਰੋ

UP Atal Awasiya Vidyalaya Recruitment 2023

ਉਮਰ ਹੱਦ 

ਐਡਮਿਨ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 50 ਸਾਲ ਜਦਕਿ TGT ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ 65 ਸਾਲ ਹੈ।

ਕਿੰਨੀ ਮਿਲੇਗੀ ਤਨਖ਼ਾਹ?

ਜੋ ਵੀ ਉਮੀਦਵਾਰ ਐਡਮਿਨ ਅਹੁਦਿਆਂ 'ਤੇ ਚੁਣੇ ਜਾਣਗੇ, ਉਨ੍ਹਾਂ ਨੂੰ  1,05,000 ਰੁਪਏ ਤਨਖ਼ਾਹ ਦਿੱਤੀ ਜਾਵੇਗੀ। ਉੱਥੇ ਹੀ TGT ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਤਨਖ਼ਾਹ ਦੇ ਰੂਪ ਵਿਚ 62,000 ਰੁਪਏ ਦਿੱਤੇ ਜਾਣਗੇ।


Tanu

Content Editor

Related News