24 ਹਜ਼ਾਰ ਤੋਂ ਵਧੇਰੇ ਕਾਂਸਟੇਬਲ ਅਹੁਦੇ ਲਈ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰ ਸਕਦੈ ਅਪਲਾਈ
Thursday, Nov 03, 2022 - 11:58 AM (IST)

ਨਵੀਂ ਦਿੱਲੀ- ਸਟਾਫ਼ ਚੋਣ ਕਮਿਸ਼ਨ (SSC) ਵਲੋਂ ਕਾਂਸਟੇਬਲ ਦੇ ਅਹੁਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। SSC ਕਾਂਸਟੇਬਲ ਭਰਤੀ 2022 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 27 ਅਕਤੂਬਰ 2022 ਤੋਂ ਸ਼ੁਰੂ ਹੋ ਚੁੱਕੀ ਹੈ। ਇੱਛੁਕ ਅਤੇ ਯੋਗ ਉਮੀਦਵਾਰ SSC ਦੀ ਅਧਿਕਾਰਤ ਵੈੱਬਸਾਈਟ https://ssc.nic.in/ ’ਤੇ ਜਾ ਕੇ ਆਨਲਾਈਨ 30 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ
24,369
ਵਿਭਾਗ
ਸਟਾਫ਼ ਚੋਣ ਕਮਿਸ਼ਨ
ਵਿਭਾਗ ਦਾ ਨਾਂ- ਗਿਣਤੀ
1. BSF- 10497
2. CISF- 100
3. CRPF- 8911
4. ITBP- 1613
5. SSB- 1284
6. ਰਾਸ਼ਟਰੀ ਜਾਂਚ ਏਜੰਸੀ- 164
7. ਅਸਾਮ ਰਾਈਫਲਜ਼- 1697
8. ਸਪੈਸ਼ਲ ਪ੍ਰੋਟੈਕਸ਼ਨ ਫੋਰਸ- 103
ਕੁੱਲ ਪੋਸਟਾਂ- 24,369
ਵਿਦਿਅਕ ਯੋਗਤਾ
ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਤੋਂ 10ਵੀਂ ਪਾਸ ਹੋਣਾ ਲਾਜ਼ਮੀ ਹੈ।
ਉਮਰ ਹੱਦ-
ਉਮੀਦਵਾਰਾਂ ਦੀ ਉਮਰ 18 ਤੋਂ 23 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਅਰਜ਼ੀ ਫ਼ੀਸ
ਜਨਰਲ ਵਰਗ ਲਈ 100 ਰੁਪਏ ਅਤੇ ਓ. ਬੀ. ਸੀ. ਵਰਗ ਨੂੰ ਵੀ 100 ਰੁਪਏ ਫ਼ੀਸ ਦੇਣੀ ਹੋਵੇਗੀ। ਇਸ ਤੋਂ ਇਲਾਵਾ SC/ST ਵਰਗ ਨੂੰ ਵੀ 100 ਰੁਪਏ ਫ਼ੀਸ ਦੇਣੀ ਹੋਵੇਗੀ।
SSC ਕਾਂਸਟੇਬਲ ਚੋਣ ਪ੍ਰਕਿਰਿਆ 2022:-
-ਸਰੀਰਕ ਮਾਪਦੰਡ
-ਸਰੀਰਕ ਕੁਸ਼ਲਤਾ ਟੈਸਟ
-ਲਿਖਤੀ ਪ੍ਰੀਖਿਆ
-ਮੈਡੀਕਲ ਟੈਸਟ
-ਦਸਤਾਵੇਜ਼ ਤਸਦੀਕ
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ ’ਤੇ ਕਲਿੱਕ ਕਰੋ।