ਦਿੱਲੀ ਪੁਲਸ ਕਾਂਸਟੇਬਲ ਲਈ 7 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 12ਵੀਂ ਪਾਸ ਕਰਨ ਅਪਲਾਈ

09/03/2023 12:28:41 PM

ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਚੰਗਾ ਮੌਕਾ ਹੈ। ਕਰਮਚਾਰੀ ਚੋਣ ਕਮਿਸ਼ਨ (SSC) ਨੇ ਦਿੱਲੀ ਪੁਲਸ ਕਾਂਸਟੇਬਲ ਦੀ ਬੰਪਰ ਭਰਤੀ ਲਈ ਆਨਲਾਈਨ ਅਰਜ਼ੀ ਦੀ ਮੰਗ ਕੀਤੀ ਹੈ। ਦਿੱਲੀ ਪੁਲਸ ਕਾਂਸਟੇਬਲ ਪ੍ਰੀਖਿਆ-2023 ਲਈ ਮਹਿਲਾ ਅਤੇ ਪੁਰਸ਼ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇੱਛੁਕ ਅਤੇ ਯੋਗ ਉਮੀਦਵਾਰ SSC ਦੀ ਅਧਿਕਾਰਤ ਵੈੱਬਸਾਈਟ ssc.nic.in ਜ਼ਰੀਏ ਆਨਲਾਈਨ ਅਪਲਾਈ ਕਰ ਸਕਦੇ ਹਨ। 
SSC ਦਿੱਲੀ ਪੁਲਸ ਕਾਂਸਟੇਬਲ ਭਰਤੀ 2023 ਮੁਹਿੰਮ ਜ਼ਰੀਏ ਕੁੱਲ 7547 ਅਹੁਦੇ ਭਰੇ ਜਾਣਗੇ। ਯੋਗ ਉਮੀਦਵਾਰ 30 ਸਤੰਬਰ 2023 ਤੱਕ ਜਾਂ ਉਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਉਮੀਦਵਾਰ 3 ਅਕਤੂਬਰ ਤੋਂ 4 ਅਕਤੂਬਰ ਤੱਕ ਅਪਲਾਈ ਕਰ ਸਕਣਗੇ। ਕੰਪਿਊਟਰ ਆਧਾਰਿਤ ਪ੍ਰੀਖਿਆ ਦਸੰਬਰ, 2023 'ਚ ਆਯੋਜਿਤ ਹੋਣ ਵਾਲੀ ਹੈ।

ਵਿੱਦਿਅਕ ਯੋਗਤਾ

ਦਿੱਲੀ ਪੁਲਸ ਕਾਂਸਟੇਬਲ ਪ੍ਰੀਖਿਆ ਲਈ 12ਵੀਂ ਜਮਾਤ ਦੀ ਸਿੱਖਿਆ ਪੂਰੀ ਕਰਨ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਉਮਰ ਹੱਦ

ਜੇਕਰ ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਵੀ ਦਿੱਤੀ ਜਾਵੇਗੀ। 

ਚੋਣ ਪ੍ਰਕਿਰਿਆ

ਇਨ੍ਹਾਂ ਅਹੁਦਿਆਂ ਲਈ ਚੋਣ ਪ੍ਰਕਿਰਿਆ 'ਚ ਤਿੰਨ ਮੁੱਖ ਪੜਾਅ ਸ਼ਾਮਲ ਹੋਣਗੇ- ਕੰਪਿਊਟਰ ਆਧਾਰਿਤ ਪ੍ਰੀਖਿਆ, ਸਰੀਰਕ ਟੈਸਟ ਅਤੇ ਡਾਕਟਰੀ ਪ੍ਰੀਖਿਆ। ਕੰਪਿਊਟਰ ਆਧਾਰਿਤ ਪ੍ਰੀਖਿਆ ਦਸੰਬਰ 2023 ਵਿਚ ਹੋਣ ਵਾਲੀ ਹੈ ਅਤੇ ਇਸ 'ਚ 10ਵੀਂ ਜਮਾਤ ਦੇ ਪੱਧਰ ਦੇ ਪ੍ਰਸ਼ਨ ਸ਼ਾਮਲ ਹੋਣਗੇ।

ਅਰਜ਼ੀ ਫ਼ੀਸ

ਅਰਜ਼ੀ ਫ਼ੀਸ 100 ਰੁਪਏ ਹੈ। SC,ST ਅਤੇ ਸਾਬਕਾ ਫ਼ੌਜੀਆਂ ਨਾਲ  ਸਬੰਧਤ ਉਮੀਦਵਾਰਾਂ ਨੂੰ ਫ਼ੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ।


ਇੰਝ ਕਰੋ ਅਪਲਾਈ

- SSC ਦੀ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾਓ।
- ਹੋਮਪੇਜ 'ਤੇ ਦਿੱਲੀ ਪੁਲਸ ਪ੍ਰੀਖਿਆ-2023 'ਚ ਕਾਂਸਟੇਬਲ (ਕਾਰਜਕਾਰੀ) ਪੁਰਸ਼ ਅਤੇ ਔਰਤ ਦੀ ਸੂਚਨਾ 'ਤੇ ਕਲਿੱਕ ਕਰੋ।
- ਲੌਗ-ਇਨ ਵੇਰਵੇ ਦਰਜ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।
- ਅਰਜ਼ੀ ਫਾਰਮ ਭਰੋ ਅਤੇ ਅਰਜ਼ੀ ਫੀਸ ਦਾ ਭੁਗਤਾਨ ਕਰੋ।
- ਇਕ ਵਾਰ ਫੀਸ ਜਮ੍ਹਾਂ ਕਰਾਉਣ ਤੋਂ ਬਾਅਦ ਕਨਫਰਮੇਸ਼ਨ ਪੇਜ਼ ਡਾਊਨਲੋਡ 'ਤੇ ਕਲਿੱਕ ਕਰੋ।
- ਅੱਗੇ ਦੀ ਲੋੜ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੱਕ 'ਤੇ ਕਲਿੱਕ ਕਰੋ।

SSC Delhi Police Constable Recruitment 2023


Tanu

Content Editor

Related News