ਸਟੇਟ ਬੈਂਕ ਆਫ ਇੰਡੀਆ 'ਚ ਨਿਕਲੀਆਂ ਹਨ ਭਰਤੀਆਂ, ਯੋਗ ਉਮੀਦਵਾਰ ਜਲਦ ਕਰਨ ਅਪਲਾਈ

Saturday, Jun 11, 2022 - 11:45 AM (IST)

ਸਟੇਟ ਬੈਂਕ ਆਫ ਇੰਡੀਆ 'ਚ ਨਿਕਲੀਆਂ ਹਨ ਭਰਤੀਆਂ, ਯੋਗ ਉਮੀਦਵਾਰ ਜਲਦ ਕਰਨ ਅਪਲਾਈ

ਨਵੀਂ ਦਿੱਲੀ- ਸਟੇਟ ਬੈਂਕ ਆਫ ਇੰਡੀਆ ਨੇ ਸਪੈਸ਼ਲਿਸਟ ਕੇਡਰ ਅਫ਼ਸਰ ਦੇ 14 ਅਹੁਦਿਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਇਹ ਭਰਤੀਆਂ ਨਿਯਮਤ ਤੌਰ ’ਤੇ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ 16 ਜੂਨ 2022 ਤੱਕ ਅਪਲਾਈ ਕਰ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

  • ਰਿਸਕ ਸਪੈਸ਼ਲਿਸਟ ਸੈਕਟਰ - 5
  • ਰਿਸਕ ਸਪੈਸ਼ਲਿਸਟ ਸੈਕਟਰ - 2
  • ਰਿਸਕ ਸਪੈਸ਼ਲਿਸਟ ਕ੍ਰੈਡਿਟ - 1 
  • ਰਿਸਕ ਸਪੈਸ਼ਲਿਸਟ ਕਲਾਈਮੇਟ ਰਿਸਕ - 1
  • ਰਿਸਕ ਸਪੈਸ਼ਲਿਸਟ IND AS - 3
  • ਰਿਸਕ ਸਪੈਸ਼ਲਿਸਟ ਮਾਰਕੀਟ ਰਿਸਕ - 2

ਕੁੱਲ- 14 ਅਹੁਦੇ

ਉਮਰ ਹੱਦ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰ ਦੀ ਉਮਰ 31 ਮਾਰਚ 2022 ਨੂੰ 40 ਸਾਲ ਹੋਣੀ ਚਾਹੀਦੀ ਹੈ।

ਵਿੱਦਿਅਕ ਯੋਗਤਾ
ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਵਿੱਤ ਜਾਂ ਡਾਟਾ ਵਿਸ਼ਲੇਸ਼ਣ ਜਾਂ ਵਪਾਰ ਵਿਸ਼ਲੇਸ਼ਣ ਵਿੱਚ CA ਜਾਂ CFA ਜਾਂ MBA ਜਾਂ PGDM। ਜਾਂ ਸਟੈਟਿਕਸ ਵਿੱਚ M.Sc ਦੀ ਡਿਗਰੀ। ਘੱਟੋ-ਘੱਟ 2 ਤੋਂ 4 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ।

ਚੋਣ ਪ੍ਰਕਿਰਿਆ
ਸ਼ੌਰਟਲਿਸਟਿੰਗ ਕਮ ਇੰਟਰੈਕਸ਼ਨ ਦੇ ਆਧਾਰ 'ਤੇ ਸਪੈਸ਼ਲਿਸਟ ਕੇਡਰ ਅਫਸਰ ਦੇ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਮੁੰਬਈ ਵਿੱਚ ਤਾਇਨਾਤ ਕੀਤਾ ਜਾਵੇਗਾ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

cherry

Content Editor

Related News