ਸਟੇਟ ਬੈਂਕ ਆਫ ਇੰਡੀਆ ''ਚ ਨਿਕਲੀ 2000 ਅਹੁਦਿਆਂ ''ਤੇ ਭਰਤੀ, ਜਲਦ ਕਰੋ ਅਪਲਾਈ

11/16/2020 12:10:06 PM

ਨਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ ਵਿਚ ਨੌਕਰੀ ਪਾਉਣ ਦੇ ਚਾਹਵਾਨ ਉਮੀਦਵਾਰਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਸਟੇਟ ਬੈਂਕ ਆਫ਼ ਇੰਡੀਆ ਨੇ ਪ੍ਰੋਬੇਸ਼‍ਨਰੀ ਅਫ਼ਸਰ ਦੇ 2,000 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜ਼ਾਰੀ ਕੀਤਾ ਹੈ। ਇਨ੍ਹਾਂ ਅਹੁਦਿਆਂ 'ਤੇ ਭਰਤੀ ਦੇ ਇੱਛੁਕ ਉ‍ਮੀਦਵਾਰ ਅਧਿਕਾਰਤ ਵੈਬਸਾਈਟ https://www.sbi.co.in/ 'ਤੇ ਨੋਟੀਫਿਕੇਸ਼ਨ ਚੈਕ ਕਰ ਸਕਦੇ ਹਨ ਅਤੇ ਅਰਜ਼ੀ ਦਰਜ ਕਰ ਸਕਦੇ ਹਨ।

ਉਮਰ ਹੱਦ
ਉਮੀਦਵਾਰਾਂ ਦੀ ਉਮਰ ਘੱਟ ਤੋਂ ਘੱਟ 21 ਸਾਲ ਅਤੇ ਵੱਧ ਤੋਂ ਵੱਧ 30 ਸਾਲ ਨਿਰਧਾਰਤ ਹੈ। ਜਦੋਂਕਿ ਉਮਰ ਦੀ ਗਿਣਤੀ 4 ਅਪ੍ਰੈਲ 2020 ਦੇ ਆਧਾਰ 'ਤੇ ਕੀਤੀ ਜਾਵੇਗੀ।

ਵਿੱਦਿਅਕ ਯੋਗਤਾ
ਉਮੀਦਵਾਰਾਂ ਕੋਲ ਗ੍ਰੈਜੂਏਟ ਲੈਵਲ ਪਾਸ ਦੀ ਡਿਗਰੀ ਹੋਣੀ ਜਰੂਰੀ ਹੈ।

ਤਨਖ਼ਾਹ
ਚੁਣੇ ਗਏ ਉਮੀਦਵਾਰਾਂ 27,000 ਰੁਪਏ ਦੀ ਬੇਸਿਕ ਤਨਖ਼ਾਹ ਅਤੇ ਚਾਰ ਐਡਵਾਂਸ ਇਨਕਰੀਮੈਂਟਾਂ ਨਾਲ ਨਿਯੁਕਤ ਕੀਤਾ ਜਾਵੇਗਾ। ਤਨਖਾਹ 23,700 ਤੋਂ 42,020 ਰੁਪਏ ਹੋਵੇਗੀ। ਉਮੀਦਵਾਰ ਡੀ.ਏ., ਐਚ.ਆਰ.ਡੀ., ਸੀ.ਸੀ.ਏ.,  ਅਤੇ ਹੋਰ ਭੱਤੇ ਪਾਉਣ ਦੇ ਵੀ ਪਾਤਰ ਹੋਣਗੇ। ਚੁਣੇ ਗਏ ਉਮੀਦਵਾਰਾਂ ਨੂੰ ਨੌਕਰੀ ਪਾਉਣ ਦੇ ਸਮੇਂ 2 ਲੱਖ ਰੁਪਏ ਦੇ ਬਾਂਡ 'ਤੇ ਦਸਤਖ਼ਤ ਕਰਣੇ ਹੋਣਗੇ। ਬਾਂਡ ਅਨੁਸਾਰ ਉਮੀਦਵਾਰਾਂ ਲਈ ਘੱਟ ਤੋਂ ਘੱਟ 3 ਸਾਲਾਂ ਲਈ ਬੈਂਕ ਦੀ ਸੇਵਾ ਕਰਣੀ ਜ਼ਰੂਰੀ ਹੋਵੇਗੀ।

ਐਸ.ਬੀ.ਆਈ. ਪੀਓ ਫੀਸ

  • ਜਨਰਲ / ਈ.ਡਬਲਯੂ.ਐਸ. / ਓ. ਬੀ. ਸੀ. ਉਮੀਦਵਾਰਾਂ ਲਈ-  750 ਰੁਪਏ
  • ਐਸ.ਸੀ. / ਐਸ.ਟੀ. / ਪੀ.ਡਬਲਯੂ.ਡੀ. ਉਮੀਦਵਾਰਾਂ ਲਈ ਕੋਈ ਫੀਸ ਨਹੀਂ


ਮਹੱਤਵਪੂਰਨ ਤਾਰੀਖ਼ਾਂ

  • ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 14 ਨਵੰਬਰ
  • ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 4 ਦਸੰਬਰ
  • ਆਨਲਾਈਨ ਪ੍ਰੀਲਿਮਸ ਪ੍ਰੀਖਿਆ ਦੀ ਤਾਰੀਖ਼ - 31 ਦਸੰਬਰ, 2, 4 ਅਤੇ 5 ਜਨਵਰੀ 2021


ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਬੈਂਕ ਦੀ ਅਧਿਕਾਰਤ ਵੈਬਸਾਈਟ https://www.sbi.co.in/ 'ਤੇ ਆ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


cherry

Content Editor

Related News