SBI ''ਚ ਨੌਕਰੀ ਦਾ ਸੁਨਹਿਰੀ ਮੌਕਾ, ਪੰਜਾਬ ਵਾਸੀ ਵੀ ਕਰ ਸਕਦੇ ਹਨ ਅਪਲਾਈ

Thursday, Nov 23, 2023 - 12:10 PM (IST)

SBI ''ਚ ਨੌਕਰੀ ਦਾ ਸੁਨਹਿਰੀ ਮੌਕਾ, ਪੰਜਾਬ ਵਾਸੀ ਵੀ ਕਰ ਸਕਦੇ ਹਨ ਅਪਲਾਈ

ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (SBI) ਨੇ ਸਰਕਲ ਆਧਾਰਿਤ ਅਧਿਕਾਰੀਆਂ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਹੈ। ਯੋਗ ਅਤੇ ਇੱਛੁਕ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ  sbi.co.in 'ਤੇ ਜਾ ਕੇ ਅਪਲਾਈ ਕਰ ਸਕਣਗੇ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 12 ਦਸੰਬਰ 2023 ਹੈ। ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ।

ਨੋਟੀਫ਼ਿਕੇਸ਼ਨ ਮੁਤਾਬਕ ਭਰਤੀ ਜ਼ਰੀਏ ਕੁੱਲ 5280 ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਮੀਦਵਾਰਾਂ ਦੀ ਚੋਣ 3 ਪੜਾਵਾਂ ਮਗਰੋਂ ਕੀਤੀ ਜਾਵੇਗੀ। ਜੇਕਰ ਪਹਿਲੇ ਪੜਾਅ ਦੀ ਪ੍ਰੀਖਿਆ ਵਿਚ ਕੋਈ ਉਮੀਦਵਾਰ ਫੇਲ ਹੁੰਦਾ ਹੈ ਤਾਂ ਉਸ ਨੂੰ ਅਗਲੇ ਪੜਾਅ ਦੀ ਪ੍ਰੀਖਿਆ ਵਿਚ ਨਹੀਂ ਬੁਲਾਇਆ ਜਾਵੇਗਾ।

ਭਰਤੀ ਦੇ ਵੇਰਵੇ

ਅਹਿਮਦਾਬਾਦ: 430
ਅਮਰਾਵਤੀ: 400
ਬੈਂਗਲੁਰੂ: 380
ਭੋਪਾਲ: 450
ਭੁਵਨੇਸ਼ਵਰ: 250
ਚੰਡੀਗੜ੍ਹ: 300
ਚੇਨਈ: 125
ਉੱਤਰ ਪੂਰਬੀ: 250
ਹੈਦਰਾਬਾਦ: 425
ਜੈਪੁਰ: 500
ਲਖਨਊ: 600
ਕੋਲਕਾਤਾ: 230
ਮਹਾਰਾਸ਼ਟਰ: 300
ਮੁੰਬਈ ਮੈਟਰੋ: 90
ਨਵੀਂ ਦਿੱਲੀ: 300
ਤਿਰੂਵਨੰਤਪੁਰਮ: 250

ਨੋਟ- ਨੋਟੀਫਿਕੇਸ਼ਨ ਮੁਤਾਬਕ ਚੋਣ ਲਈ ਉਮੀਦਵਾਰਾਂ ਦੀ ਪ੍ਰੀਖਿਆ ਜਨਵਰੀ 2024 ਵਿਚ ਆਯੋਜਿਤ ਕੀਤੀ ਜਾਵੇਗੀ। ਇਮਤਿਹਾਨ ਸੰਬੰਧੀ ਹੋਰ ਜਾਣਕਾਰੀ ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜਾਰੀ ਕੀਤੀ ਜਾਵੇਗੀ।

ਯੋਗਤਾ

ਉਮੀਦਵਾਰ ਜਿਨ੍ਹਾਂ ਕੋਲ ਕਿਸੇ ਵੀ ਵਿਸ਼ੇ ਵਿਚ ਬੈਚਲਰ ਦੀ ਡਿਗਰੀ ਹੈ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੈ, ਉਹ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਜਿਨ੍ਹਾਂ ਕੋਲ ਮੈਡੀਕਲ, ਇੰਜੀਨੀਅਰਿੰਗ, ਚਾਰਟਰਡ ਅਕਾਊਂਟੈਂਟ, ਕੌਸਟ ਅਕਾਊਂਟੈਂਟ ਦੀ ਯੋਗਤਾ ਹੈ, ਉਹ ਵੀ ਯੋਗ ਉਮੀਦਵਾਰ ਹਨ।

ਉਮਰ ਹੱਦ

ਉਮੀਦਵਾਰਾਂ ਦੀ ਉਮਰ 31 ਅਕਤੂਬਰ ਨੂੰ 30 ਸਾਲ ਤੋਂ ਵੱਧ ਅਤੇ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਉਮੀਦਵਾਰਾਂ ਦੀ ਉਮਰ ਦੀ ਗਣਨਾ 31 ਅਕਤੂਬਰ, 2002 ਤੋਂ ਬਾਅਦ ਅਤੇ 1 ਨਵੰਬਰ, 1993 ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੀ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ

- ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾਣ।
- ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
- ਨਿੱਜੀ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
- ਯੂਜ਼ਰ ਆਈਡੀ ਅਤੇ ਪਾਸਵਰਡ ਦੀ ਮਦਦ ਨਾਲ ਲੌਗਇਨ ਕਰੋ।
- ਇਸ ਤੋਂ ਬਾਅਦ ਫਾਰਮ ਭਰੋ ਅਤੇ ਸਬਮਿਟ ਕਰੋ।
- ਹੁਣ ਫਾਰਮ ਦੀ ਇੱਕ ਕਾਪੀ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

SBI CBO Recruitment 2023


 


author

Tanu

Content Editor

Related News