SBI ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 1226 ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

12/09/2021 12:22:14 PM

ਜਲੰਧਰ– ਸਟੇਟ ਬੈਂਕ ਆਫ ਇੰਡੀਆ ਨੇ ਸਰਕਿਲ ਬੇਸਡ ਅਫ਼ਰਸ (ਸੀ.ਬੀ.ਓ.) ਦੇ ਅਹੁਦਿਆਂ ’ਤੇ ਬੰਪਰ ਭਰਤੀ ਕੱਢੀ ਹੈ। ਐੱਸ.ਬੀ.ਆਈ. ’ਚ ਸੀ.ਬੀ.ਓ. ਦੇ ਕੁਲ 1226 ਅਹੁਦਿਆਂ ’ਤੇ ਭਰਤੀ ਹੋਵੇਗੀ। ਇਨ੍ਹਾਂ ਅਹੁਦਿਆਂ ਲਈ 9 ਦਸੰਬਰ ਯਾਨੀ ਅੱਜ ਤੋਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਛੁੱਕ ਉਮੀਦਵਾਰ sbi.co.in ਜਾਂਚ sbi.co.in/careers ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ 29 ਦਸੰਬਰ 2021 ਹੈ। ਆਨਲਾਈਨ ਫੀਸ ਦਾ ਭੁਗਤਾਨ 26 ਦਸੰਬਰ ਤਕ ਕੀਤਾ ਜਾ ਸਕੇਗਾ। 

ਯੋਗਤਾ
ਉਮੀਦਵਾਰ ਨੇ ਕਿਸੇ ਵੀ ਵਿਸ਼ੇ ’ਚ ਗ੍ਰੈਜੁਏਸ਼ਨ ਕੀਤੀ ਹੋਵੇ।

ਉਮਰ
21 ਤੋਂ 30 ਸਾਲ। ਯਾਨੀ ਉਮੀਦਵਾਰ ਦਾ ਜਨਮ 1 ਦਸੰਬਰ 2000 ਤੋਂ ਬਾਅਦ ਅਤੇ 2 ਦਸੰਬਰ 1991 ਤੋਂ ਪਹਿਲਾਂ ਨਾ ਹੋਇਆ ਹੋਵੇ। ਐੱਸ.ਸੀ. ਅਤੇ ਐੱਸ. ਟੀ. ਵਰਗ ਨੂੰ ਵਾਧੂ ਉਮਰ ਮਿਆਦ ’ਚ 5 ਸਾਲ ਅਤੇ ਓ.ਬੀ.ਸੀ. ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ। 

ਮਹੱਤਵਪੂਰਨ ਤਾਰੀਖਾਂ
ਰਜਿਸਟ੍ਰੇਸ਼ਨ ਸ਼ੁਰੂ ਹੋਣ ਦੀ ਤਾਰੀਖ- 9 ਦਸੰਬਰ
ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ- 29 ਦਸੰਬਰ
ਆਨਲਾਈਨ ਫੀਸ ਭੁਗਤਾਨ ਦੀ ਆਖਰੀ ਤਾਰੀਖ- 26 ਦਸੰਬਰ
ਅਪਲਾਈ ਫਾਰਸ ’ਚ ਸੋਧ- 29 ਦਸੰਬਰ
ਆਨਲਾਈਨ ਅਰਜ਼ੀ ਦਾ ਪ੍ਰਿੰਟ ਲੈਣ ਦੀ ਆਖਰੀ ਤਾਰੀਖ- 13 ਜਨਵਰੀ, 2022
ਪ੍ਰੀਖਿਆ ਦੀ ਤਾਰੀਖ ਦਾ ਐਲਾਨ ਬਾਅਦ ਵਿਚ ਹੋਵੇਗਾ। 

ਤਨਖਾਹ
ਬੇਸਿਕ ਤਨਖਾਹ 36,000 ਰੁਪਏ ਤੋਂ ਸ਼ੁਰੂ ਹੋਵੇਗੀ। ( 36000-1490/7-46430-1740/2-49910-1990/7-63840 ), ਡੀ.ਏ., ਐੱਚ.ਆਰ.ਏ.,ਸੀ.ਸੀ.ਏ,ਮੈਡੀਕਲ ਅਤੇ ਹੋਰ ਭੱਤੇ ਵੀ।

ਚੋਣ ਪ੍ਰਕਿਰਿਆ
ਆਨਲਾਈਨ ਲਿਖਤ ਪ੍ਰੀਖਿਆ, ਸਕਰੀਨਿੰਗ, ਇੰਟਰਵਿਊ।

ਪ੍ਰੀਖਿਆ ਪੈਟਰਨ
ਆਨਲਾਈਨ ਲਿਖਤ ਪ੍ਰੀਖਿਆ ’ਚ ਦੋ ਸੈਕਸ਼ਨ ਹੋਣਗੇ। ਆਬਜੈਕਟਿਵ ਅਤੇ ਡਿਸਕ੍ਰਿਪਟਿਵ। 2 ਘੰਟਿਆਂ ਦੇ ਆਬਜੈਕਟਿਵ ਪੇਪਰ ’ਚ 120 ਅੰਕਾਂ ਦੇ 120 ਪ੍ਰਸ਼ਨ (ਅੰਗਰੇਜੀ, ਬੈਂਕਿੰਗ, ਜਨਰਲ ਅਵੇਅਰਨੈੱਸ, ਕੰਪਿਊਟਰ ਯੋਗਤਾ) ਪੁੱਛੇ ਜਾਣਗੇ। ਡਿਸਕ੍ਰਿਪਟਿਵ ’ਚ ਅੰਗਰੇਜੀ ਰਾਈਟਿੰਗ (ਪੱਤਰ ਲਿਖਣਾ ਅਤੇ ਲੇਖ) ਦਾ ਟੈਸਟ ਲਿਆ ਜਾਵੇਗਾ। ਇਹ ਸੈਕਸ਼ਨ 50 ਅੰਕਾਂ ਦਾ ਹੋਵੇਗਾ ਜਿਸ ਲਈ 30 ਮਿੰਟ ਦਿੱਤੇ ਜਾਣਗੇ। 

ਅਪਲਾਈ ਕਰਨ ਲਈ ਇੱਥੇ ਕਲਿੱਕ ਕਰੋ।

ਅਪਲਾਈ ਕਰਨ ਦੀ ਫੀਸ
ਐੱਸ.ਸੀ., ਐੱਸ.ਟੀ. ਅਤੇ ਦਿਵਿਆਂਗ- ਕੋਈ ਫੀਸ ਨਹੀਂ
ਜਨਰਲ ਅਤੇ ਓ.ਬੀ.ਸੀ ਵਰਗ- 750 ਰੁਪਏ


Rakesh

Content Editor

Related News