ਰੇਲਵੇ ''ਚ 12ਵੀਂ ਪਾਸ ਲਈ ਨਿਕਲੀ ਭਰਤੀ, ਜਲਦ ਕਰੋ ਅਪਲਾਈ
Thursday, Aug 26, 2021 - 11:08 AM (IST)

ਨਵੀਂ ਦਿੱਲੀ— ਰੇਲਵੇ ਰਿਕਰੂਟਮੈਂਟ ਸੈੱਲ ਨੇ ਪੱਛਮੀ ਰੇਲਵੇ ਲਈ ਗਰੁੱਪ ਸੀ ਦੇ ਅਹੁਦਿਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਲਈ ਅਧਿਕਾਰਤ ਨੋਟੀਫਿਕੇਸ਼ਨ ਰੇਲਵੇ ਪੱਛਮੀ ਜ਼ੋਨ ਦੀ ਅਧਿਕਾਰਤ ਵੈਬਸਾਈਟ 'ਤੇ ਜਾਰੀ ਕੀਤਾ ਗਿਆ ਹੈ। ਇਸ ਭਰਤੀ ਰਾਹੀਂ, ਉਮੀਦਵਾਰਾਂ ਨੂੰ ਸਪੋਰਟਸ ਕੋਟੇ ਦੇ ਤਹਿਤ ਭਰਤੀ ਕੀਤਾ ਜਾਵੇਗਾ, ਜਿਸ ਵਿਚ ਸਾਰੀਆਂ ਅਸਾਮੀਆਂ ਗੈਰ-ਰਾਖਵੀਆਂ ਹੋਣਗੀਆਂ ਅਤੇ ਓ.ਬੀ.ਸੀ., ਐੱਸ.ਸੀ., ਐੱਸ.ਟੀ. ਲਈ ਕੋਈ ਰਾਖਵਾਂਕਰਨ ਨਹੀਂ ਹੋਵੇਗਾ।
ਅਹੁਦਿਆਂ ਦਾ ਵੇਰਵਾ
ਕੁੱਲ 21 ਖਿਡਾਰੀਆਂ ਦੀ ਭਰਤੀ ਕੀਤੀ ਜਾਣੀ ਹੈ ਜਿਨ੍ਹਾਂ ਵਿਚੋਂ 5 ਅਸਾਮੀਆਂ ਲੈਵਲ 4/5 ਦੀਆਂ ਹਨ, ਜਦੋਂ ਕਿ 16 ਅਸਾਮੀਆਂ ਲੈਵਲ 2/3 ਦੀਆਂ ਹਨ।
ਮਹੱਤਵਪੂਰਣ ਤਾਰੀਖਾਂ
- ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ: 04 ਅਗਸਤ 2021
- ਅਪਲਾਈ ਕਰਨ ਦੀ ਆਖ਼ਰੀ ਤਾਰੀਖ: 03 ਸਤੰਬਰ 2021
ਉਮਰ ਹੱਦ
ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਵਿੱਦਿਅਕ ਯੋਗਤਾ
ਪੋਸਟ ਦੇ ਅਨੁਸਾਰ, ਸਿਰਫ਼ 12 ਵੀਂ ਪਾਸ ਅਤੇ ਗ੍ਰੈਜੂਏਟ ਉਮੀਦਵਾਰ ਹੀ ਇਨ੍ਹਾਂ ਅਹੁਦਿਆਂ 'ਤੇ ਭਰਤੀ ਦੇ ਯੋਗ ਹਨ। ਇਸਦੇ ਨਾਲ, ਤੁਹਾਡੇ ਕੋਲ ਲੋੜੀਂਦੀ ਖੇਡ ਯੋਗਤਾਵਾਂ ਵੀ ਹੋਣੀਆਂ ਚਾਹੀਦੀਆਂ ਹਨ। ਖੇਡ ਪ੍ਰਾਪਤੀ ਦਾ ਸਰਟੀਫਿਕੇਟ 01 ਅਪ੍ਰੈਲ 2019 ਤੋਂ 27 ਜੁਲਾਈ 2021 ਦੇ ਵਿਚਕਾਰ ਵੈਧ ਹੋਣਾ ਚਾਹੀਦਾ ਹੈ।
ਇੰਝ ਕਰੋ ਅਪਲਾਈ
ਯੋਗ ਉਮੀਦਵਾਰ 03 ਅਗਸਤ ਤੋਂ 04 ਸਤੰਬਰ 2021 ਤੱਕ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।