ਭਾਰਤੀ ਰੇਲਵੇ ਨੇ 91 ਹਜ਼ਾਰ ਅਹੁਦਿਆਂ ''ਤੇ ਕੱਢੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

03/15/2018 12:28:29 PM

ਭਾਰਤੀ ਰੇਲਵੇ ਰਿਕਰੂਟਮੈਂਟ ਬੋਰਡ ਨੇ ਵੱਖ-ਵੱਖ ਵਿਭਾਗਾਂ (ਗਰੁੱਪ-ਡੀ) 'ਚ 91307 ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਇਸ ਨੂੰ ਭਾਰਤੀ ਰੇਲਵੇ ਦੀ ਵੱਡੀ ਭਰਤੀ ਮੁਹਿੰਮ ਕਿਹਾ ਜਾ ਰਿਹਾ ਹੈ। ਰੇਲਵੇ 'ਚ ਹੋ ਰਹੀਆਂ ਇਨ੍ਹਾਂ ਭਰਤੀਆਂ 'ਚ ਲੋਕੋ ਪਾਇਲਟ, ਟੈਕਨੀਸ਼ੀਅਨ ਅਤੇ ਸੀ.ਪੀ.ਸੀ. ਪੇ ਮੈਟ੍ਰਿਕਸ ਲੇਵਲ-1, ਕੈਬਿਨਮੈਨ, ਸਵਿਚਮੈਨ, ਹੈਲਪਰਜ਼ ਅਤੇ ਪੋਰਟਰਸ ਦੇ ਅਹੁਦੇ ਹਨ। ਖਬਰ ਹੈ ਕਿ ਹੁਣ ਅਪਲਾਈ ਕਰਨ ਦੀ ਆਖਰੀ ਤਾਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਗਰੁੱਪ ਡੀ ਦੇ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰ 31 ਮਾਰਚ 2018 ਤੱਕ ਆਨਲਾਈਨ ਫਾਰਮ ਜਮ੍ਹਾ ਕਰ ਸਕਦੇ ਹਨ। ਇਸ ਤੋਂ ਇਲਾਵਾ ਰੇਲਵੇ ਨੇ ਹੋਰ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਹਨ। ਨੋਟੀਫਿਕੇਸ਼ਨ ਜਾਰੀ ਕਰ ਕੇ ਇਨ੍ਹਾਂ ਤਬਦੀਲੀਆਂ ਦੀ ਸੂਚਨਾ ਦਿੱਤੀ ਗਈ ਹੈ। ਜੇਕਰ ਤੁਸੀਂ ਵੀ ਰੇਲਵੇ 'ਚ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਨਿਯਮਾਂ 'ਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਜ਼ਰੂਰ ਪੜ੍ਹੋ। ਉਮੀਦਵਾਰ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ www.ibtindia.com 'ਤੇ ਜਾ ਕੇ ਨੋਟੀਫਿਕੇਸ਼ਨ ਪੜ੍ਹ ਸਕਦੇ ਹਨ। 
ਰੇਲਵੇ ਰਿਕੂਰਟਮੈਂਟ ਬੋਰਡ ਵੱਲੋਂ ਕੱਢੀਆਂ ਗਈਆਂ ਬੰਪਰ ਭਰਤੀਆਂ 'ਚ ਅਪਲਾਈ ਲਈ ਆਮ ਸ਼੍ਰੇਣੀ ਨੂੰ 500 ਰੁਪਏ ਅਤੇ ਰਾਖਵਾਂਕਰਨ ਸ਼੍ਰੇਣੀ ਨੂੰ 250 ਰੁਪਏ ਪ੍ਰੀਖਿਆ ਫੀਸਦੇ ਰੂਪ 'ਚ ਦੇਣੇ ਹੋਣਗੇ, ਹਾਲਾਂਕਿ ਇਸ ਤੋਂ ਪਹਿਲਾਂ ਆਮ ਸ਼੍ਰੇਣੀ ਤੋਂ 100 ਰੁਪਏ ਐਗਜ਼ਾਮੀਨੇਸ਼ਨ ਫੀਸ ਲਈ ਜਾਂਦੀ ਸੀ, ਜਦੋਂ ਕਿ ਰਾਖਵੀਂ ਸ਼੍ਰੇਣੀ ਲਈ ਪ੍ਰੀਖਿਆ ਮੁਫ਼ਤ ਸੀ। ਵੱਡੀ ਹੋਈ ਐਗਜ਼ਾਮੀਨੇਸ਼ਨ ਫੀਸ ਨੂੰ ਲੈ ਕੇ ਉੱਠੇ ਸਵਾਲ 'ਤੇ ਰੇਲ ਮੰਤਰੀ ਪੀਊਸ਼ ਗੋਇਲ ਨੇ ਵੱਡਾ ਐਲਾਨ ਕੀਤਾ। ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਭਰਤੀ ਪ੍ਰੀਖਿਆ ਲਈ ਵਧਾਈ ਗਈ ਐਗਜ਼ਾਮੀਨੇਸ਼ਨ ਫੀਸ ਨੂੰ ਪ੍ਰੀਖਿਆ ਤੋਂ ਬਾਅਦ ਰਿਫੰਡ ਕਰ ਦਿੱਤਾ ਜਾਵੇਗਾ।
ਬੈਂਕ ਖਾਤੇ ਦੀ ਜਾਣਕਾਰੀ ਦੇਣੀ ਹੋਵੇਗੀ
ਰਿਫੰਡ ਪਾਉਣ ਲਈ ਉਮੀਦਵਾਰਾਂ ਨੂੰ ਆਪਣਾ ਬੈਂਕ ਖਾਤਾ ਆਨਲਾਈਨ ਦੇਣਾ ਹੋਵੇਗਾ। ਰਾਖਵੇਂ ਵਰਗਾਂ ਦੇ ਉਮੀਦਵਾਰਾਂ ਨੂੰ ਪੂਰੇ 250 ਰੁਪਏ ਵਾਪਸ ਦਿੱਤੇ ਜਾਣਗੇ, ਜਦੋਂ ਕਿ ਅਣਰਿਜ਼ਰਵਡ ਵਰਗਾਂ ਦੇ ਉਮੀਦਵਾਰਾਂ ਨੂੰ 500 ਰੁਪਏ 'ਚੋਂ 400 ਰੁਪਏ ਵਾਪਸ ਦਿੱਤੇ ਜਾਣਗੇ।
ਵਧਾਈ ਗਈ ਉਮਰ ਸੀਮਾ
ਰੇਲਵੇ ਗਰੁੱਪ ਡੀ ਦੇ ਉਮੀਦਵਾਰਾਂ ਲਈ ਵਧ ਤੋਂ ਵਧ ਉਮਰ 2 ਸਾਲ ਵਧਾ ਕੇ 28 ਤੋਂ 30 ਸਾਲ ਕਰ ਦਿੱਤੀ ਗਈ ਹੈ। ਲੋਕੋ ਪਾਇਲਟ ਅਤੇ ਟੈਕਨੀਸ਼ੀਅਨ ਦੀ ਵਧ ਤੋਂ ਵਧ ਉਮਰ 30 ਸਾਲ ਹੈ। ਲੇਵਲ 1 ਪੋਸਟ ਲਈ ਉਮਰ ਸੀਮਾ ਵਧਾ ਕੇ 31 ਤੋਂ 33 ਕਰ ਦਿੱਤੀ ਗਈ ਹੈ।
ਆਈ.ਟੀ.ਆਈ. ਜ਼ਰੂਰੀ ਨਹੀਂ
ਹੁਣ ਭਰਤੀ ਪ੍ਰੀਖਿਆ ਲਈ 10ਵੀਂ ਪਾਸ ਵੀ ਅਪਲਾਈ ਕਰ ਸਕਦੇ ਹਨ। ਆਈ.ਟੀ.ਆਈ. ਸਰਟੀਫਿਕੇਟ ਦੀ ਲੋੜ ਨਹੀਂ ਹੈ। ਨਵੇਂ ਨਿਯਮ ਅਨੁਸਾਰ ਭਰਤੀ ਪ੍ਰੀਖਿਆ 'ਚ 10ਵੀਂ ਪਾਸ ਵਿਦਿਆਰਥੀ ਜਾਂ ਆਈ.ਟੀ.ਆਈ. ਜਾਂ ਨੈਸ਼ਨਲ ਅਪ੍ਰੇਂਟਿਸ ਸਰਟੀਫਿਕੇਟ ਵਾਲੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ। 22 ਫਰਵਰੀ ਨੂੰ ਸਰਕਾਰ ਨੇ ਆਈ.ਟੀ.ਆਈ. ਦੀ ਲੋੜ ਨੂੰ ਖਤਮ ਕਰ ਦਿੱਤਾ ਯਾਨੀ ਹੁਣ ਸਿਰਫ 10ਵੀਂ ਪਾਸ ਵੀ ਗਰੁੱਪ ਡੀ ਦੀਆਂ ਭਰਤੀਆਂ ਲਈ ਅਪਲਾਈ ਕਰ ਸਕਦੇ ਹਨ। 
15 ਭਾਸ਼ਾਵਾਂ 'ਚ ਦੇ ਸਕੋਗੇ ਪ੍ਰੀਖਿਆ
ਰੇਲਵੇ ਦੀ ਪ੍ਰੀਖਿਆ ਪਹਿਲਾਂ ਸਿਰਫ ਹਿੰਦੀ ਅਤੇ ਅੰਗਰੇਜ਼ੀ 'ਚ ਹੁੰਦੀ ਸੀ ਪਰ ਹੁਣ ਉਮੀਦਵਾਰ 15 ਭਾਸ਼ਾਵਾਂ 'ਚ ਪ੍ਰੀਖਿਆ ਦੇ ਸਕਦੇ ਹਨ। ਇਹੀ ਨਹੀਂ ਉਮੀਦਵਾਰ ਕਿਸੇ ਵੀ ਭਾਸ਼ਾ 'ਚ ਦਸਤਖ਼ਤ ਕਰ ਸਕਦੇ ਹਨ।


Related News