ਭਾਰਤੀ ਜਲ ਸੈਨਾ ''ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

Friday, Apr 29, 2022 - 10:54 AM (IST)

ਭਾਰਤੀ ਜਲ ਸੈਨਾ ''ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ 100 ਤੋਂ ਵਧ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਲਈ ਆਫ਼ਲਾਈਨ ਪ੍ਰਕਿਰਿਆ ਨਾਲ ਅਪਲਾਈ ਹੋਵੇਗਾ। 

ਅਹੁਦਿਆਂ ਦਾ ਵੇਰਵਾ
ਭਾਰਤੀ ਜਲ ਸੈਨਾ ਵਲੋਂ 127 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਭਰਤੀ 'ਚ ਉਮੀਦਵਾਰਾਂ ਨੂੰ ਫਾਰਮਾਸਿਸਟ, ਫਾਇਰਮੈਨ ਅਤੇ ਪੋਸਟ ਕੰਟਰੋਲ ਵਰਕਰ ਦੇ ਅਹੁਦਿਆਂ 'ਤੇ ਭਰਤੀ ਦਿੱਤੀ ਜਾਵੇਗੀ। 

ਆਖ਼ਰੀ ਤਾਰੀਖ਼
ਇਛੁੱਕ ਉਮੀਦਵਾਰ ਦੇ ਜਾਰੀ ਹੋਣ ਦੇ 60 ਦਿਨਾਂ ਤੱਕ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 26 ਜੂਨ 2022 ਤੈਅ ਕੀਤੀ ਗਈ ਹੈ। 

ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਘੱਟੋ-ਘੱਟ 10ਵੀਂ ਪਾਸ ਦੀ ਯੋਗਤਾ ਹੋਣੀ ਚਾਹੀਦੀ ਹੈ।

ਉਮਰ
ਉਮੀਦਵਾਰ ਦੀ ਉਮਰ ਵਧ ਤੋਂ ਵਧ 56 ਸਾਲ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਆਪਣੀ ਐਪਲੀਕੇਸ਼ਨ ਤੈਅ ਫਾਰਮੇਟ 'ਚ ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ਼ (ਐੱਸ.ਓ. ਸੀ.ਪੀ. ਲਈ), ਹੈੱਡ ਕੁਆਰਟਰਜ਼ ਵੈਸਟਰਨ ਨੇਵਲ ਕਮਾਂਡ, ਬਲਾਡ ਪੀਅਰ, ਟਾਈਗਰ ਗੇਟ ਨੇੜੇ, ਮੁੰਬਈ-400001 'ਤੇ ਤੈਅ ਸਮੇਂ ਅਨੁਸਾਰ ਭੇਜ ਦੇਣ।


author

DIsha

Content Editor

Related News