ਭਾਰਤੀ ਜਲ ਸੈਨਾ 'ਚ ਅਗਨੀਵੀਰਾਂ ਲਈ ਨਿਕਲੀ ਭਰਤੀ, 12ਵੀਂ ਪਾਸ ਕਰਨ ਅਪਲਾਈ
Tuesday, May 30, 2023 - 10:18 AM (IST)

ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਅਗਨੀਵੀਰਾਂ ਦੇ 1300 ਤੋਂ ਵਧੇਰੇ ਖ਼ਾਲੀ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇਸ ਭਰਤੀ ਦੇ ਅਧੀਨ 1365 ਅਗਨੀਵੀਰਾਂ ਦੀ ਭਰਤੀ ਹੋਵੇਗੀ। ਇਨ੍ਹਾਂ 'ਚੋਂ 273 ਅਹੁਦੇ ਔਰਤਾਂ ਲਈ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 15 ਜੂਨ 2023 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
12ਵੀਂ 'ਚ ਸਾਇੰਸ ਸਟ੍ਰੀਮ ਤੋਂ ਪਾਸ ਹੋਣਾ ਚਾਹੀਦਾ। ਨਾਲ ਹੀ ਕੈਮਿਸਟ੍ਰੀ/ਬਾਇਓਲਾਜੀ ਜਾਂ ਕੰਪਿਊਟਰ ਸਾਇੰਸ 'ਚੋਂ ਕੋਈ ਇਕ ਸਬਜੈਕਟ 'ਚ 12ਵੀਂ ਪਾਸ ਹੋਣਾ ਜ਼ਰੂਰੀ ਹੈ।
ਚੋਣ ਪ੍ਰਕਿਰਿਆ
ਅਗਨੀਵਾਰਾਂ ਦੀ ਭਰਤੀ ਪ੍ਰਕਿਰਿਆ 'ਚ ਸਭ ਤੋਂ ਪਹਿਲਾਂ ਕੰਪਿਊਟਰ ਬੇਸਡ ਆਨਲਾਈਨ ਪ੍ਰੀਖਿਆ ਹੋਵੇਗੀ। ਇਸ ਤੋਂ ਬਾਅਦ ਫਿਜ਼ੀਕਲ ਅਤੇ ਮੈਡੀਕਲ ਟੈਸਟ ਹੋਵੇਗਾ। ਲਿਖਤੀ ਪ੍ਰੀਖਿਆ 100 ਨੰਬਰਾਂ ਦੀ ਹੋਵੇਗੀ ਅਤੇ ਹਰ ਪ੍ਰਸ਼ਨ ਇਕ ਨੰਬਰ ਦਾ ਹੋਵੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।