ਡਾਕ ਵਿਭਾਗ ''ਚ ਨਿਕਲੀਆਂ ਹਨ ਭਰਤੀਆਂ, 10ਵੀਂ ਪਾਸ ਲਈ ਸੁਨਹਿਰੀ ਮੌਕਾ

06/01/2021 12:00:27 PM

ਨਵੀਂ ਦਿੱਲੀ- ਡਾਕ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਮਹਾਰਾਸ਼ਟਰ ਡਾਕ ਵਿਭਾਗ ਨੇ 10ਵੀਂ ਪਾਸ ਉਮੀਦਵਾਰਾਂ ਲਈ ਭਰਤੀਆਂ ਨਿਕਲੀਆਂ ਹਨ।

ਆਖ਼ਰੀ ਤਾਰੀਖ਼
ਉਮੀਦਵਾਰ 10 ਜੂਨ 2021 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ
ਮਹਾਰਾਸ਼ਟਰ ਪੋਸਟਕਲ ਸਰਕਲ 'ਚ ਗ੍ਰਾਮੀਣ ਡਾਕ ਸੇਵਕ (ਜੀ.ਡੀ.ਐੱਸ.) ਅਹੁਦਿਆਂ 'ਤੇ ਅਪਲਾਈ ਕਰਨ ਲਈ ਭਾਰਤ ਸਰਕਾਰ, ਸੂਬਾ ਸਰਕਾਰਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਵਲੋਂ ਆਯੋਜਿਤ ਗਣਿਤ, ਸਥਾਨਕ ਭਾਸ਼ਾ ਅਤੇ ਅੰਗਰੇਜ਼ੀ 'ਚ ਅੰਕਾਂ ਨਾਲ 10ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ।

ਅਹੁਦੇ
ਇਸ ਭਰਤੀ ਮੁਹਿੰਮ ਦੇ ਅਧੀਨ 2,428 ਗ੍ਰਾਮੀਣ ਡਾਕ ਸੇਵਕ ਦੇ ਅਹੁਦਿਆਂ 'ਤੇ ਭਰਿਆ ਜਾਵੇਗਾ।

ਉਮਰ ਹੱਦ
ਅਪਲਾਈ ਕਰਨ ਵਾਲੇ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ 40 ਸਾਲ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://appost.in/gdsonline/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News