ਆਇਲ ਇੰਡੀਆ ’ਚ 12ਵੀਂ ਪਾਸ ਲਈ ਨੌਕਰੀ ਦਾ ਮੌਕਾ, ਜਲਦ ਕਰੋ ਅਪਲਾਈ
Friday, Jul 02, 2021 - 11:20 AM (IST)

ਨਵੀਂ ਦਿੱਲੀ : ਆਇਲ ਇੰਡੀਆ ਲਿਮੀਟਡ ਨੇ ਜੂਨੀਅਰ ਅਸਿਸਟੈਂਟ ਕਮ ਕੰਪਿਊਟਰ ਆਪਰੇਸਟ ਦੇ ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਅਤੇ ਚਾਵਹਨ ਉਮੀਦਵਾਰ ਆਇਲ ਇੰਡੀਆ ਦੀ ਅਧਿਕਾਰਤ ਵੈਬਸਾਈਟ https://www.oil-india.com/Current_openNew.aspx ’ਤੇ ਜਾ ਕੇ ਆਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
- ਅਹੁਦੇ ਦਾ ਨਾਮ- ਜੂਨੀਅਰ ਅਸਿਸਟੈਂਟ ਕਮ ਕੰਪਿਊਟਰ ਆਪਰੇਟਰ
- ਅਹੁਦਿਆਂ ਦੀ ਸੰਖਿਆ- 120 ਅਹੁਦੇ
ਮਹੱਤਵਪੂਰਨ ਤਾਰੀਖ਼ਾਂ
- ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼- 1 ਜੁਲਾਈ 2021
- ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼-ਅ 15 ਅਗਸਤ 2021
ਵਿੱਦਿਅਕ ਯੋਗਤਾ
ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਇਲਾਵਾ ਉਸ ਕੋਲ 6 ਮਹੀਨੇ ਦੀ ਮਿਆਦ ਦੇ ਕੰਪਿਊਟਰ ਐਪਲੀਕੇਸ਼ਨ ਵਿਚ ਡਿਪਲੋਮਾ/ਸਰਟੀਫਿਕੇਟ ਹੋਣਾ ਚਾਹੀਦਾ ਹੈ ਅਤੇ ਐਮ.ਐਸ.ਵਰਡ, ਐਮ.ਐਸ. ਐਕਸੈਲ, ਐਮ.ਐਸ. ਪਾਵਰ ਪੁਆਇੰਟ ਆਦਿ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ 18 ਤੋਂ 35 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਅਰਜ਼ੀ ਫ਼ੀਸ
- ਜਨਰਲ/ਓ.ਬੀ.ਸੀ.: 200 ਰੁਪਏ
- ਐਸ.ਸੀ./ਐਸ.ਟੀ./ਈ.ਡਬਲਯੂ.ਐਸ./ਬੈਂਚਮਾਰਕ ਦਿਵਿਆਂਗ ਵਿਅਕਤੀ/ਸਾਬਕਾ ਸੈਨਿਕ: ਕੋਈ ਫ਼ੀਸ ਨਹੀਂ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਕੰਪਿਊਟਰ ਬੇਸਡ ਟੈਸਟ ਦੇ ਆਧਾਰ ’ਤੇ ਕੀਤੀ ਜਾਏਗੀ।
ਆਇਲ ਇੰਡੀਆ ਜੂਨੀਅਰ ਅਸਿਸਟੈਂਟ ਆਨਲਾਈਨ ਐਪਲੀਕੇਸ਼ਨ ਲਿੰਕ