ਪੁਲਸ ਵਿਭਾਗ 'ਚ 4700 ਤੋਂ ਵਧੇਰੇ ਅਹੁਦਿਆਂ 'ਤੇ ਹੋਵੇਗੀ ਭਰਤੀ, 12ਵੀਂ ਪਾਸ ਕਰਨ ਅਪਲਾਈ

Friday, Jan 06, 2023 - 11:11 AM (IST)

ਪੁਲਸ ਵਿਭਾਗ 'ਚ 4700 ਤੋਂ ਵਧੇਰੇ ਅਹੁਦਿਆਂ 'ਤੇ ਹੋਵੇਗੀ ਭਰਤੀ, 12ਵੀਂ ਪਾਸ ਕਰਨ ਅਪਲਾਈ

ਨਵੀਂ ਦਿੱਲੀ- ਪੁਲਸ 'ਚ ਨੌਕਰੀ ਕਰਨ ਦੇ ਇਛੁੱਕ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਪੁਲਸ ਵਿਭਾਗ ਨੇ 4700 ਤੋਂ ਵੱਧ ਅਸਾਮੀਆਂ 'ਤੇ ਭਰਤੀਆਂ ਕੱਢੀਆਂ ਹਨ। 

ਅਹੁਦਿਆਂ ਦਾ ਵੇਰਵਾ

ਕੁੱਲ 4790 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਇਹ ਭਰਤੀ ਓਡੀਸ਼ਾ ਪੁਲਸ ਵਿਭਾਗ 'ਚ ਨਿਕਲੀ ਹੈ। ਰਾਜ ਚੋਣ ਬੋਰਡ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਕਾਂਸਟੇਬਲ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। 

ਆਖ਼ਰੀ ਤਾਰੀਖ਼

ਉਮੀਦਵਾਰ 21 ਜਨਵਰੀ 2023 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

12ਵੀਂ ਪਾਸ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। 

ਉਮਰ

ਉਮੀਦਵਾਰ ਦੀ ਉਮਰ 18 ਤੋਂ 23 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਉਮਰ ਦੀ ਗਿਣਤੀ ਇਕ ਜਨਵਰੀ ਤੋਂ ਕੀਤੀ ਜਾਵੇਗੀ। 

ਤਨਖ਼ਾਹ

ਅਹੁਦਿਆਂ 'ਤੇ ਨਿਯੁਕਤੀ ਮਿਲਣ ਤੋਂ ਬਾਅਦ ਉਮੀਦਵਾਰਾਂ ਨੂੰ ਪੇਅ ਮੈਟ੍ਰਿਕਸ ਲੇਵਲ 5 ਦੇ ਅਧੀਨ 21700 ਤੋਂ ਲੈ ਕੇ 69100 ਤੱਕ ਤਨਖਾਹ ਦਿੱਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News