ਪੁਲਸ ''ਚ 4 ਹਜ਼ਾਰ ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, 12ਵੀਂ ਪਾਸ ਕਰ ਸਕਦੇ ਹਨ ਅਪਲਾਈ
Tuesday, Jun 22, 2021 - 10:49 AM (IST)

ਨਵੀਂ ਦਿੱਲੀ : ਕਰਨਾਟਕ ਪੁਲਸ ਨੇ 4000 ਅਹੁਦਿਆਂ ’ਤੇ ਕਾਂਸਟੇਬਲ ਦੀ ਭਰਤੀ ਕੱਢੀ ਹੈ। ਇਸ ਭਰਤੀ ਲਈ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ ਵਧਾ ਕੇ 12 ਜੁਲਾਈ 2021 ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 25 ਜੂਨ 2021 ਸੀ। ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://rec21.ksp-online.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਿੱਦਿਅਕ ਯੋਗਤਾ
ਉਮੀਦਵਾਰਾਂ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ।
ਉਮਰ ਹੱਦ
- ਜਨਰਲ ਅਤੇ ਓ.ਬੀ.ਸੀ. ਵਰਗ ਲਈ - 19 ਤੋਂ 25 ਸਾਲ
- ਐਸ.ਸੀ./ਐਸ.ਟੀ. ਵਰਗ ਲਈ- 19 ਤੋਂ 27 ਸਾਲ
- ਆਦਿਵਾਸੀ ਵਰਗ ਲਈ- 19 ਤੋਂ 30 ਸਾਲ
ਅਰਜ਼ੀ ਫ਼ੀਸ
- ਜਨਰਲ ਅਤੇ ਓ.ਬੀ.ਸੀ. ਵਰਗ ਲਈ- 400 ਰੁਪਏ
- ਐਸ.ਸੀ./ਐਸ.ਟੀ./ਸੀ.ਏ.ਟੀ. ਵਰਗ ਲਈ- 200 ਰੁਪਏ
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖ਼ਤੀ ਪ੍ਰੀਖਿਆ, ਫਿਜ਼ੀਕਲ ਸਟੈਂਡਰਡ ਟੈਸਟ, ਫਿਜ਼ੀਕਲ ਐਂਡਿਓਰੈਂਯ ਟੈਸਟ ਅਤੇ ਮੈਡੀਕਲ ਟੈਸਟ ਵਿਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਜਾਏਗੀ।
ਇਸ ਭਰਤੀ ਨਾਲ ਸਬੰਧਤ ਅਧਿਕਾਰਤ ਜਾਣਕਾਰੀ ਅਤੇ ਆਨਲਾਈਨ ਅਪਲਾਈ ਲਈ ਇਥੇ ਕਲਿੱਕ ਕਰੋ