ਭਾਰਤੀ ਜਲ ਸੈਨਾ ’ਚ 10ਵੀਂ ਪਾਸ ਲਈ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

08/25/2021 10:40:53 AM

ਨਵੀਂ ਦਿੱਲੀ- ਭਾਰਤੀ ਜਲ ਸੈਨਾ (ਇੰਡੀਅਨ ਨੇਵੀ), ਅਪਰੇਂਟਿਸ ਟਰੇਨਿੰਗ ਸਕੂਲ, ਨੇਵਲ ਸ਼ਿਪ ਰਿਪੇਅਰ ਯਾਰਡ, ਕੋਚੀ ਬਲੇਅਰ ਨੇ ਅਪਰੇਂਟਿਸ ਦੇ ਅਹੁਦਿਆਂ ਭਰਤੀਆਂ ਕੱਢੀਆਂ ਹਨ। 

ਅਹੁਦਿਆਂ ਦੀ ਗਿਣਤੀ ਅਤੇ ਵੇਰਵਾ
ਵੱਖ-ਵੱਖ ਟਰੇਡ ਜਿਵੇਂ ਕੰਪਿਊਟਰ ਆਪਰੇਟਰ, ਪ੍ਰੋਗ੍ਰਾਮਿੰਗ, ਅਸਿਸਟੈਂਟ, ਇਲੈਕਟ੍ਰੀਸ਼ੀਅਨ, ਫਿਟਰ ਆਦਿ ਲਈ ਕੁੱਲ 230 ਅਹੁਦੇ ਉਪਲੱਬਧ ਹਨ। 

ਸਿੱਖਿਆ ਯੋਗਤਾ
ਉਮੀਦਵਾਰ 10ਵੀਂ ’ਚ 50 ਫੀਸਦੀ ਨੰਬਰਾਂ ਨਾਲ ਪਾਸ ਜਾਂ ਫਿਰ 65 ਫੀਸਦੀ ਨੰਬਰਾਂ ਨਾਲ ਆਈ.ਟੀ.ਆਈ. ਡਿਪਲੋਮਾ ਧਾਰਕ ਹੋਣਾ ਜ਼ਰੂਰੀ ਹੈ।

ਉਮਰ
21 ਸਾਲ ਤੱਕ ਦੇ ਉਮੀਦਵਾਰਾਂ ਨੂੰ ਅਪ੍ਰੇਂਟਿਸਸ਼ਿਪ ਲਈ ਯੋਗ ਮੰਨਿਆ ਗਿਆ ਹੈ। ਰਾਖਵਾਂਕਰਨ ਕੈਟੇਗਰੀ ਦੇ ਉਮੀਦਵਾਰਾਂ ਲਈ ਉਮਰ ਹੱਦ ’ਚ ਛੋਟ ਦਾ ਵੀ ਪ੍ਰਬੰਧ ਹੈ। ਉਮੀਦਵਾਰਾਂ ਦੀ ਮੈਰਿਟ 10ਵੀਂ ਅਤੇ ਆਈ.ਟੀ.ਆਈ. ਦੇ ਨੰਬਰਾਂ ਦੇ ਆਧਾਰ ’ਤੇ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼
ਉਮੀਦਵਾਰ ਇਕ ਅਕਤੂਬਰ 2021 ਤੱਕ ਅਪਲਾਈ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਆਫ਼ਲਾਈਨ ਮਾਧਿਅਮ ਨਾਲ ਅਪਲਾਈ ਕਰ ਸਕਦੇ ਹਨ। ਉਮੀਦਵਾਰ ਭਰੇ ਹੋਏ ਐਪਲੀਕੇਸ਼ਨ ਫਾਰਮ ਨੂੰ ‘ਐਡਮਿਰਲ ਸੁਪਰਿਟੇਂਡੈਂਟ, ਅਪ੍ਰੇਂਟਿਸ ਟਰੇਨਿੰਗ ਸਕੂਲ, ਨੇਵਲ ਸ਼ਿਪ ਯਾਰਡ, ਨੇਵਲ ਬੇਸ, ਕੋਚੀ-682004’ ਦੇ ਪਤੇ ’ਤੇ ਇਕ ਅਕਤੂਬਰ ਤੋਂ ਪਹਿਲਾਂ ਭੇਜਣਾ ਹੋਵੇਗਾ। 

ਇਸ ਤਰ੍ਹਾਂ ਹੋਵੇਗੀ ਚੋਣ
ਮੈਰਿਟ ਦੇ ਮਾਧਿਅਮ ਨਾਲ ਉਮੀਦਵਾਰ ਸ਼ਾਰਟਲਿਸਟ ਹੋਣਗੇ, ਜਿਸ ਤੋਂ ਬਾਅਦ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦਾ ਆਯੋਜਨ ਕੀਤਾ ਜਾਵੇਗਾ। ਹੋਰ ਸਾਰੀਆਂ ਜ਼ਰੂਰੀ ਜਾਣਕਾਰੀਆਂ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ’ਚ ਚੈੱਕ ਕਰ ਸਕਦੇ ਹਨ।

 

 


DIsha

Content Editor

Related News