ਭਾਰਤੀ ਕੋਸਟ ਗਾਰਡ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Monday, Jun 28, 2021 - 12:17 PM (IST)

ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਭਾਰਤੀ ਕੋਸਟ ਗਾਰਡ ਨੇ ਸਹਾਇਕ ਕਮਾਂਡੈਂਟ-01/2022 ਬੈਚ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।
ਅਹੁਦੇ
ਜਨਰਲ ਡਿਊਟੀ- 40 ਅਹੁਦੇ
ਟੈਕਨੀਕਲ (ਇੰਜੀਨੀਅਰ ਅਤੇ ਇਲੈਕਟ੍ਰਿਕਲ) ਅਫ਼ਸਰ- 10 ਅਹੁਦੇ
ਸਿੱਖਿਆ ਯੋਗਤਾ
ਜਨਰਲ ਡਿਊਟੀ : ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਗਰੈਜੂਏਟ ਦੀ ਡਿਗਰੀ ਪ੍ਰਾਪਤ ਹੋਣੀ ਚਾਹੀਦੀ। ਇਸ ਤੋਂ ਇਲਾਵਾ 12ਵੀਂ ਜਮਾਤ (ਇੰਟਰਮੀਡੀਏਟ) ਤੱਕ ਮੈਥਸ ਅਤੇ ਫਿਜ਼ੀਕਸ ਦੋਵੇਂ ਮਿਲਾ ਕੇ ਘੱਟੋ-ਘੱਟ 60 ਫੀਸਦੀ ਅੰਕ ਪ੍ਰਾਪਤ ਹੋਣੇ ਚਾਹੀਦੇ ਹਨ।
ਟੈਕਨੀਕਲ ਪੋਸਟ ਲਈ : ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੁੱਲ ਮਿਲਾ ਕੇ 60 ਫੀਸਦੀ ਅੰਕਾਂ ਨਾਲ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਚਾਹੀਦੀ। ਇਸ ਦੇ ਨਾਲ 12ਵੀਂ ਜਮਾਤ 'ਚ ਮੈਥਸ ਅਤੇ ਫਿਜ਼ੀਕਸ ਦੋਹਾਂ ਵਿਸ਼ਿਆਂ 'ਚ ਕੁੱਲ 60 ਫੀਸਦੀ ਅੰਕਾਂ ਨਾਲ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਉਮਰ
ਦੋਹਾਂ ਬਰਾਚਾਂ ਲਈਯੋਗ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 24 ਸਾਲ (ਇਕ ਜੁਲਾਈ 1997 ਤੋਂ 30 ਜੂਨ 2001 ਦਰਮਿਆਨ ਜਨਮ) ਮੰਗੀਆਂ ਗਈਆਂ ਹਨ। ਐੱਸ.ਸੀ./ਐੱਸ.ਟੀ. ਲਈ ਵੱਧ ਤੋਂ ਵੱਧ ਉਮਰ 5 ਸਾਲ ਅਤੇ ਓ.ਬੀ.ਸੀ. ਉਮੀਦਵਾਰਾਂ ਲਈ 3 ਸਾਲ ਦੀ ਛੋਟ ਹੋਵੇਗੀ।
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ https://joinindiancoastguard.gov.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਇੰਡੀਅਨ ਕੋਸਟ ਗਾਰਡ ਭਰਤੀ ਪ੍ਰਕਿਰਿਆ 4 ਜੁਲਾਈ 2021 ਤੋਂ ਸ਼ੁਰੂ ਹੋਵੇਗੀ ਅਤੇ 14 ਜੁਲਾਈ ਤੱਕ ਆਫ਼ੀਸ਼ੀਅਲ ਪੋਰਟਲ ਦੇ ਮਾਧਿਅਮ ਨਾਲ ਆਨਲਾਈਨ ਅਪਲਾਈ ਕਰ ਸਕਦੇ ਹਨ।