ਭਾਰਤੀ ਡਾਕ ਮਹਿਕਮੇ 'ਚ ਨਿਕਲੀਆਂ ਬੰਪਰ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ

12/05/2023 12:27:58 PM

ਨਵੀਂ ਦਿੱਲੀ- ਭਾਰਤੀ ਡਾਕ ਮਹਿਕਮੇ ਵਿਚ ਸਪੋਰਟਸ ਕੋਟਾ ਭਰਤੀ 2023 ਦਾ ਅਧਿਕਾਰਤ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ਜ਼ਰੀਏ 1899 ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਹ ਭਰਤੀਆਂ ਪੋਸਟਲ ਅਸਿਸਟੈਂਟ, ਅਸਿਸਟੈਂਟ ਪੋਸਟਮੈਨ, ਮੇਲ ਗਾਰਡ ਅਤੇ ਮਲਟੀਟਾਸਕਿੰਗ ਸਟਾਫ ਦੇ ਅਹੁਦਿਆਂ 'ਤੇ ਕੀਤੀ ਜਾਵੇਗੀ। ਇਸ ਭਰਤੀ ਲਈ ਆਨਲਾਈਨ ਅਪਲਾਈ 10 ਨਵੰਬਰ 2023 ਤੋਂ ਸ਼ੁਰੂ ਹੋ ਗਏ ਹਨ। ਅਜਿਹੇ ਵਿਚ ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ 9 ਦਸੰਬਰ 2023 ਤੱਕ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਕੁੱਲ 1899 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਜਿਨ੍ਹਾਂ 'ਚ ਪੋਸਟਲ ਅਸਿਟੈਂਟ ਦੇ 598 ਅਹੁਦੇ, ਪੋਸਟਮੈਨ ਦੇ 585 ਅਹੁਦੇ, ਮਲਟੀ ਟਾਸਕਿੰਗ ਸਟਾਫ਼ ਦੇ 570, ਸ਼ਾਰਟਿੰਗ ਅਸਿਸਟੈਂਟ ਦੇ 143 ਅਹੁਦੇ ਅਤੇ ਮੇਲ ਗਾਰਡ ਦੇ 3 ਅਹੁਦੇ ਭਰੇ ਜਾਣਗੇ। ਇਹ ਭਰਤੀਆਂ ਸਾਰੇ ਸੂਬਿਆਂ ਵਿਚ ਕੀਤੀਆਂ ਜਾਣਗੀਆਂ। ਉਮੀਦਵਾਰਾਂ ਨੂੰ ਸਲਾਹ ਹੈ ਕਿ ਉਹ ਨੋਟੀਫ਼ਿਕੇਸ਼ਨ ਪੜ੍ਹਨ ਮਗਰੋਂ ਜਲਦ ਤੋਂ ਜਲਦ ਅਪਲਾਈ ਕਰ ਦੇਣ। 

ਸਿੱਖਿਆ ਯੋਗਤਾ

ਇਸ ਭਰਤੀ ਮੁਹਿੰਮ ਲਈ ਅਪਲਾਈ ਕਰਨ ਲਈ ਸਿੱਖਿਆ ਯੋਗਤਾ ਵੱਖ-ਵੱਖ ਰੱਖੀ ਗਈ ਹੈ। ਉਮੀਦਵਾਰ ਅਹੁਦੇ ਅਨੁਸਾਰ 10ਵੀਂ, 12ਵੀਂ ਅਤੇ ਗਰੈਜੂਏਟ ਹੋਣਾ ਚਾਹੀਦਾ। ਨਾਲ ਹੀ ਉਮੀਦਵਾਰ ਕੋਲ ਕੰਪਿਊਟਰ ਗਿਆਨ ਹੋਣਾ ਜ਼ਰੂਰੀ ਹੈ।

ਉਮਰ ਹੱਦ

ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਤੈਅ ਕੀਤੀ ਗਈ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਵੀ ਦਿੱਤੀ ਜਾਵੇਗੀ। 

ਅਰਜ਼ੀ ਫੀਸ

ਜਨਰਲ ਅਤੇ ਓ. ਬੀ. ਸੀ ਸ਼੍ਰੇਣੀ ਲਈ ਅਰਜ਼ੀ ਫੀਸ 100 ਰੁਪਏ ਹੈ। ਇਸ ਤੋਂ ਇਲਾਵਾ EWS, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, PWD ਅਤੇ ਮਹਿਲਾ ਉਮੀਦਵਾਰਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।

ਇੰਝ ਕਰੋ ਅਪਲਾਈ

- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
- ਨਿੱਜੀ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
- ਹੁਣ ਲੌਗਇਨ ਕਰੋ ਅਤੇ ਫਾਰਮ ਭਰੋ।
- ਇਸ ਤੋਂ ਬਾਅਦ ਫੀਸ ਦਾ ਭੁਗਤਾਨ ਕਰੋ ਅਤੇ ਜਮ੍ਹਾਂ ਕਰੋ।
- ਹੁਣ ਫਾਰਮ ਦੀ ਇੱਕ ਕਾਪੀ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News