ਭਾਰਤੀ ਡਾਕ ਮਹਿਕਮੇ ’ਚ 3600 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, 10ਵੀਂ ਪਾਸ ਵੀ ਕਰਣ ਅਪਲਾਈ
Sunday, Jan 31, 2021 - 12:28 PM (IST)

ਨਵੀਂ ਦਿੱਲੀ : ਭਾਰਤੀ ਡਾਕ ਮਹਿਕਮੇ ’ਚ ਪੇਂਡੂ ਡਾਕ ਸੇਵਕ ਦੇ 3650 ਤੋਂ ਵੱਧ ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਡਾਕ ਮਹਿਕਮੇ ਵਿਚ ਇਸ ਭਰਤੀ ਤਹਿਤ ਆਂਧਰਾ ਪ੍ਰਦੇਸ਼ ਪੋਸਟਲ ਸਰਕਲ, ਦਿੱਲੀ ਪੋਸਟਲ ਸਰਕਲ ਅਤੇ ਤੇਲੰਗਾਨਾ ਪੋਸਟਲ ਸਰਕਲ ਵਿਚ ਪੇਂਡੂ ਡਾਕ ਸੇਵਕਾਂ ਦੇ ਕੁੱਲ 3679 ਅਹੁਦਿਆਂ ’ਤੇ ਨਿਯੁਕਤੀ ਕੀਤੀ ਜਾਵੇਗੀ। ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://www.appost.in ’ਤੇ ਜਾ ਕੇ 26 ਫਰਵਰੀ 2021 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
- ਆਂਧਰਾ ਪ੍ਰਦੇਸ਼ ਪੋਸਟਲ ਸਰਕਲ - 2296 ਅਹੁਦੇ
- ਦਿੱਲੀ ਪੋਸਟਲ ਸਰਕਲ - 233 ਅਹੁਦੇ
- ਤੇਲੰਗਾਨਾ ਪੋਸਟਲ ਸਰਕਲ - 1150 ਅਹੁਦੇ
ਵਿੱਦਿਅਕ ਯੋਗਤਾ
ਇਸ ਭਰਤੀ ਤਹਿਤ ਅਪਲਾਈ ਕਰਣ ਵਾਲੇ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਗਣਿਤ, ਸਥਾਨਕ ਭਾਸ਼ਾ ਅਤੇ ਅੰਗਰੇਜੀ ਵਿਸ਼ਿਆਂ ਨਾਲ 10ਵੀਂ ਪਾਸ ਦਾ ਸਰਟੀਫ਼ਿਕੇਟ ਹੋਣਾ ਲਾਜ਼ਮੀ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ 18 ਸਾਲ 40 ਸਾਲ ਦਰਮਿਆਨ ਹੋਣੀ ਚਾਹੀਦਹ ਹੈ।
ਤਨਖ਼ਾਹ
ਚੁਣੇ ਗਏ ਉਮੀਦਵਾਰਾਂ ਨੂੰ ਵੱਖ-ਵੱਖ ਅਹੁਦਿਆਂ ਦੇ ਆਧਾਰ ’ਤੇ 10,000 ਤੋਂ 14,500 ਰੁਪਏ ਮਹੀਨਾ ਤਨਖ਼ਾਹ ਮਿਲੇਗੀ।
ਅਰਜ਼ੀ ਫ਼ੀਸ
- ਸਾਧਾਰਨ/ਓ.ਬੀ.ਸੀ./ਈ.ਡਬਲਯੂ.ਐਸ./ਪੁਰਸ਼ ਉਮੀਦਵਾਰਾਂ ਲਈ - 100 ਰੁਪਏ।
- ਐਸ.ਸੀ./ਐਸ.ਟੀ./ ਅਤੇ ਮਹਿਲਾ ਉਮੀਦਵਾਰਾਂ ਦੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ।