ਗਰੈਜੂਏਟ ਨੌਜਵਾਨਾਂ ਲਈ IIT ਕਾਨਪੁਰ ’ਚ ਨੌਕਰੀ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

Sunday, Oct 16, 2022 - 11:41 AM (IST)

ਗਰੈਜੂਏਟ ਨੌਜਵਾਨਾਂ ਲਈ IIT ਕਾਨਪੁਰ ’ਚ ਨੌਕਰੀ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

ਨਵੀਂ ਦਿੱਲੀ- ਗਰੈਜੂਏਟ ਪਾਸ ਨੌਜਵਾਨਾਂ ਲਈ ਭਾਰਤੀ ਤਕਨਾਲੋਜੀ ਸੰਸਥਾ, ਕਾਨਪੁਰ (IIT Kanpur) ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। IIT ਕਾਨਪੁਰ ਨੇ ਜੂਨੀਅਰ ਅਸਿਸਟੈਂਟ ਦੇ ਅਹੁਦਿਆਂ ’ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਇਹ ਸ਼ਾਨਦਾਰ ਮੌਕਾ ਹੈ। ਇੱਛੁਕ ਅਤੇ ਯੋਗ ਉਮੀਦਵਾਰ 9 ਨਵੰਬਰ 2022 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। 

ਇਹ ਵੀ ਪੜ੍ਹੋ- ਪੰਜਾਬ 'ਚ ਅਧਿਆਪਕ ਦੇ 5994 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਉਮਰ ਤੇ ਚੋਣ ਪ੍ਰਕਿਰਿਆ

ਕੁੱਲ ਅਹੁਦੇ

119

ਅਹੁਦਿਆਂ ਦਾ ਵੇਰਵਾ

Unreserved-51
OBC- 34
SC-15
ST-2
ਦਿਵਯਾਂਗ - 6
EWS-11

ਵਿੱਦਿਅਕ ਯੋਗਤਾ

ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਉੱਚ ਸਿੱਖਿਆ ਸੰਸਥਾ ਤੋਂ ਕਿਸੇ ਵੀ ਵਿਸ਼ੇ ’ਚ ਗਰੈਜੂਏਟ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਕੰਪਿਊਟਰ ਐਪਲੀਕੇਸ਼ਨ ਦੀ ਸਮਝ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ- 10ਵੀਂ ਪਾਸ ਉਮੀਦਵਾਰਾਂ ਲਈ ਰੇਲਵੇ ’ਚ ਨੌਕਰੀ ਦਾ ਸ਼ਾਨਦਾਰ ਮੌਕਾ, ਬਿਨਾਂ ਪ੍ਰੀਖਿਆ ਹੋਵੇਗੀ ਭਰਤੀ

ਉਮਰ ਹੱਦ-

ਉਮੀਦਵਾਰਾਂ ਦੀ ਉਮਰ 21 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ’ਚ ਛੋਟ ਦਿੱਤੀ ਜਾਵੇਗੀ।

ਅਰਜ਼ੀ ਦੀ ਫੀਸ

ਅਰਜ਼ੀ ਦੀ ਫੀਸ 700 ਰੁਪਏ ਹੈ, ਜਿਸ ਨੂੰ ਆਨਲਾਈਨ ਭਰਨਾ ਹੋਵੇਗਾ। SC, ST, ਦਿਵਯਾਂਗ ਅਤੇ ਮਹਿਲਾ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।

ਇਹ ਵੀ ਪੜ੍ਹੋ- 8ਵੀਂ ਪਾਸ ਲਈ ਭਾਰਤੀ ਡਾਕ ਵਿਭਾਗ ’ਚ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ

ਇੰਝ ਕਰੋ ਅਪਲਾਈ

ਸਭ ਤੋਂ ਪਹਿਲਾ ਅਧਿਕਾਰਤ ਵੈੱਬਸਾਈਟ http://www.iitk.ac.in/infocell/recruitment ’ਤੇ ਜਾਓ। 
ਇਸ ਤੋਂ ਬਾਅਦ ਐਡਮਿਨਿਸਟ੍ਰੇਟਿਵ ਅਤੇ ਟੈਕਨੀਕਲ ਕਾਡਰ ਵਿਚ ਖਾਲੀ ਅਸਾਮੀਆਂ ਲਈ ਦਿੱਤੇ ਗਏ ਆਨਲਾਈਨ ਅਪਲਾਈ ਦੇ ਲਿੰਕ 'ਤੇ ਕਲਿੱਕ ਕਰੋ।
ਹੁਣ ਰਜਿਸਟਰ ਨਿਊ ​​ਯੂਜ਼ਰ ਦੇ ਲਿੰਕ 'ਤੇ ਕਲਿੱਕ ਕਰੋ।
ਸਾਰੀ ਜਾਣਕਾਰੀ ਭਰੋ।
ਅਰਜ਼ੀ ਫਾਰਮ ਭਰੋ।
ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ।
ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅਰਜ਼ੀ ਦੀ ਪੁਸ਼ਟੀ ਦਾ ਪ੍ਰਿੰਟ ਲਓ।

ਵਧੇਰੇ ਜਾਣਕਾਰੀ ਨੂੰ ਵੇਖਣ ਲਈ ਇਸ ਨੋਟੀਫ਼ਿਕੇਸ਼ਨ ਲਿੰਕ ’ਤੇ ਕਲਿੱਕ ਕਰੋ।

ਇਹ ਵੀ ਪੜ੍ਹੋ- 12ਵੀਂ ਪਾਸ ਨੌਜਵਾਨਾਂ ਲਈ CISF ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ


author

Tanu

Content Editor

Related News