ਕਾਂਸਟੇਬਲ ਦੇ 1334 ਅਹੁਦਿਆਂ ’ਤੇ ਨਿਕਲੀ ਭਰਤੀ, 12ਵੀਂ ਪਾਸ ਕਰੋ ਅਪਲਾਈ

10/07/2021 12:15:13 PM

ਨਵਂ ਦਿੱਲੀ– ਹਿਮਾਚਲ ਪ੍ਰਦੇਸ਼ ਪੁਲਸ ਨੇ ਕਾਂਸਟੇਬਲ ਦੇ ਖਾਲੀ ਪਏ 1334 ਅਹੁਦਿਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇੱਛੁਕ ਉਮੀਦਵਾਰ ਹਿਮਾਚਲ ਪ੍ਰਦੇਸ਼ ਪੁਲਸ ਦੀ ਅਧਿਕਾਰਤ ਵੈੱਬਸਾਈਟ ’ਤੇ ਵਿਜ਼ਿਟ ਕਰਕੇ ਨੋਟੀਫਿਕੇਸ਼ਨ ਵੇਖ ਸਕਦੇ ਹਨ ਅਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ਼ 31 ਅਕਤੂਬਰ 2021 ਤਕ ਹੈ। 

ਇੰਝ ਕਰੋ ਅਪਲਾਈ

1. ਅਧਿਕਾਰਤ ਵੈੱਬਸਾਈਟ recruitment.hppolice.gov.in ’ਤੇ ਜਾਓ।
2. ਹੁਣ ਨਿਊ ਯੂਜ਼ਰ ਦੇ ਲਿੰਕ ’ਤੇ ਕਲਿੱਕ ਕਰੋ।
3. ਆਪਣੀ ਜਾਣਕਾਰੀ ਦਰਜ ਕਰਕੇ ਰਜਿਸਟ੍ਰੇਸ਼ਨ ਕਰੋ।
4. ਹੁਣ ਲਾਗ-ਇਨ ਕਰੋ ਅਤੇ ਐਪਲੀਕੇਸ਼ਨ ਫਾਰਮ ਭਰੋ।
5. ਐਪਲੀਕੇਸ਼ਨ ਫੀਸ ਸਬਮਿਟ ਕਰੋ।
6. ਭਰੇ ਹੋਏ ਐਪਲੀਕੇਸ਼ਨ ਫਾਰਮ ਦੀ ਇਕ ਕਾਪੀ ਆਪਣੇ ਕੋਲ ਵੀ ਰੱਖੋ ਲਓ।

ਭਰਤੀ ਮੁਹਿੰਮ ਰਾਹੀਂ 1334 ਅਸਾਮੀਆਂ ਨੂੰ ਭਰਿਆ ਜਾਣਾ ਹੈ, ਜਿਸ ਵਿਚ 932 ਅਹੁਦੇ ਜਨਰਲ ਡਿਊਟੀ ਪੁਰਸ਼ ਉਮੀਦਵਾਰਾਂ ਲਈ ਹਨ ਅਤੇ 311 ਅਹੁਦੇ ਜਨਰਲ ਡਿਊਟੀ ਮਹਿਲਾ ਉਮੀਦਵਾਰਾਂ ਲਈ ਹਨ। ਇਸ ਤੋਂ ਇਲਾਵਾ 91 ਅਹੁਦੇ ਪੁਰਸ਼ ਕਾਂਸਟੇਬਲ ਡਰਾਈਵਰਾਂ ਲਈ ਹਨ। ਅਪਲਾਈ ਕਰਨ ਦੀ ਫੀਸ ਆਮ ਕੈਟੇਗਰੀ, ਗੋਰਖਿਆਂ ਅਤੇ ਹੋਮਗਾਰਡ (ਆਮ/ਗੋਰਖਾ) ਲਈ 300 ਰੁਪਏ ਹੈ ਜਦਕਿ ਰਾਖਵੀਂ ਕੈਟੇਗਰੀ ਅਤੇ ਮਹਿਲਾ ਉਮੀਦਵਾਰਾਂ ਲਈ 150 ਰੁਪਏ ਐਪਲੀਕੇਸ਼ਨ ਫੀਸ ਤੈਅ ਹੈ। ਇਛੁੱਕ ਉਮੀਦਵਾਰ ਬਾਕੀ ਹੋਣ ਜਾਣਕਾਰੀਆਂ ਅਧਿਕਾਰਤ ਨੋਟੀਫਿਕੇਸ਼ਨ ’ਚ ਚੈੱਕ ਕਰ ਸਕਦੇ ਹਨ। 

ਅਧਿਕਾਰਤ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ।


Rakesh

Content Editor

Related News