10ਵੀਂ ਪਾਸ ਲਈ ਭਾਰਤੀ ਜਲ ਸੈਨਾ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

03/18/2022 11:05:03 AM

ਨਵੀਂ ਦਿੱਲੀ- ਭਾਰਤੀ ਜਲ ਸੈਨਾ (ਇੰਡੀਅਨ ਨੇਵੀ) ਨੇ ਟਰੇਡਸਮੈਨ ਸਕਿਲਡ ਦੇ ਇਕ ਹਜ਼ਾਰ 531 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ 'ਚ ਆਮ ਵਰਗ ਲਈ 697 ਅਹੁਦੇ, ਆਰਥਿਕ ਰੂਪ ਨਾਲ ਕਮਜ਼ੋਰ ਵਰਗ ਲਈ 141 ਅਹਦੇ, ਹੋਰ ਪਿਛੜਾ ਵਰਗ ਲਈ 385 ਅਹੁਦੇ, ਅਨੁਸੂਚਿਤ ਜਾਤੀ ਵਰਗ ਲਈ 215 ਅਹੁਦੇ ਅਤੇ ਅਨੁਸੂਚਿਤ ਜਨਜਾਤੀ ਵਰਗ ਲਈ 93 ਅਹੁਦੇ ਸ਼ਾਮਲ ਹਨ। 

ਸਿੱਖਿਆ ਯੋਗਤਾ
ਜਲ ਸੈਨਾ 'ਚ ਟਰੇਡਸਮੈਨ ਦੇ ਅਹੁਦਿਆਂ ਲਈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ/ਸੰਸਥਾ ਤੋਂ 10ਵੀਂ ਪਾਸ ਹੋਣ ਦੇ ਨਾਲ ਹੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਦਾ ਸਰਟੀਫਿਕੇਟ ਵੀ ਹੋਣਾ ਜ਼ਰੂਰੀ ਹੈ।

ਆਖ਼ਰੀ ਤਾਰੀਖ਼
ਉਮੀਦਵਾਰ 20 ਮਾਰਚ 2022 ਤੱਕ ਅਪਲਾਈ ਕਰ ਸਕਦੇ ਹਨ।

ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵਧ ਤੋਂ ਵਧ ਉਮਰ 25 ਸਾਲ ਤੋਂ ਵਧ ਨਹੀਂ ਹੋਣੀ ਚਾਹੀਦੀ। ਹਾਲਾਂਕਿ ਸਰਕਾਰੀ ਨਿਯਮਾਂ ਅਨੁਸਾਰ ਰਾਖਵਾਂਕਰਨ ਕੈਟੇਗਰੀ ਦੇ ਉਮੀਦਵਾਰਾਂ ਨੂੰ ਵਧ ਤੋਂ ਵਧ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News