ਪੁਲਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Tuesday, Oct 11, 2022 - 11:01 AM (IST)
ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਚੰਗਾ ਮੌਕਾ ਹੈ। ਉੱਤਰ ਪ੍ਰਦੇਸ਼ ਪੁਲਸ ਭਰਤੀ ਅਤੇ ਪ੍ਰਮੋਸ਼ਨ ਬੋਰਡ (ਯੂ.ਪੀ.ਪੀ.ਬੀ.ਪੀ.ਬੀ.) ਨੇ ਸਪੋਰਟਸ ਕੋਟਾ ਦੇ ਅਧੀਨ ਕਾਂਸਟੇਬਲ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 31 ਅਕਤੂਬਰ 2022 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 534 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਜਿਸ 'ਚ 335 ਪੁਰਸ਼ ਕਾਂਸਟੇਬਲ ਅਤੇ 199 ਮਹਿਲਾ ਕਾਂਸਟੇਬਲ ਲਈ ਅਹੁਦੇ ਰਾਖਵੇਂ ਹੋਣਗੇ। ਵੱਧ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹਨ।
ਸਿੱਖਿਆ ਯੋਗਤਾ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰ ਰਹੇ ਉਮੀਦਵਾਰ 12ਵੀਂ ਪਾਸ ਹੋਣੇ ਚਾਹੀਦੇ ਹਨ। ਜਿਨ੍ਹਾਂ ਖਿਡਾਰੀਆਂ ਨੇ 8 ਚੈਂਪੀਅਨਸ਼ਿਪ, ਨੈਸ਼ਨਲ ਗੇਮਜ਼, ਨੈਸ਼ਨਲ ਚੈਪੀਅਨਸ਼ਿਪ (ਸੀਨੀਅਰ/ਜੂਨੀਅਰ), ਫੈਡਰੇਸ਼ਨ ਕੱਪ (ਨੈਸ਼ਨਲ/ਜੂਨੀਅਰ), ਇੰਟਰ ਸਟੇਟ ਚੈਂਪੀਅਨਸ਼ਿਪ ਸੀਨੀਅਰ, ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ, ਵਰਲਡ ਸਕੂਲ ਗੇਮਜ਼ ਅੰਡਰ-19, ਨੈਸ਼ਨਲ ਸਕੂਲ ਗੇਮਜ਼ ਅੰਡਰ-19 ਅਤੇ ਆਲ ਇੰਡੀਆ ਪੁਲਸ ਗੇਮਜ਼ 'ਚੋਂ ਕਿਸੇ ਇਕ 'ਚ ਵੀ ਹਿੱਸਾ ਲਿਆ ਹੈ ਤਾਂ ਉਹ ਇਸ ਭਰਤੀ 'ਚ ਅਪਲਾਈ ਕਰ ਸਕਣਗੇ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 22 ਸਾਲ ਤੈਅ ਕੀਤੀ ਗਈ ਹੈ।
ਐਪਲੀਕੇਸ਼ਨ ਫੀਸ
ਉਮੀਦਵਾਰ ਨੂੰ 400 ਰੁਪਏ ਐਪਲੀਕੇਸ਼ਨ ਫੀਸ ਦੇਣੀ ਪਵੇਗੀ। ਦੱਸਣਯੋਗ ਹੈ ਕਿ ਰਾਖਵਾਂਕਰਨ ਵਰਗ ਲਈ ਕੋਈ ਛੋਟ ਨਹੀਂ ਹੈ।
ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
