ਜੰਗਲਾਤ ਵਿਭਾਗ 'ਚ ਨੌਕਰੀ ਦਾ ਸੁਨਹਿਰੀ ਮੌਕਾ, 12ਵੀਂ ਪਾਸ ਉਮੀਦਵਾਰ ਕਰਨ ਅਪਲਾਈ

Saturday, May 27, 2023 - 10:43 AM (IST)

ਜੰਗਲਾਤ ਵਿਭਾਗ 'ਚ ਨੌਕਰੀ ਦਾ ਸੁਨਹਿਰੀ ਮੌਕਾ, 12ਵੀਂ ਪਾਸ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ- ਜੰਗਲਾਤ ਵਿਭਾਗ ਵਿਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਦਰਅਸਲ ਛੱਤੀਸਗੜ੍ਹ ਵਿਭਾਗ ਨੇ ਸੂਬੇ ਭਰ 'ਚ ਫਾਰੇਰਸਟ (ਜੰਗਲ) ਗਾਰਡ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਯੋਗ ਉਮੀਦਵਾਰ ਜੋ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ http://cgforest.com 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਮਹੱਤਵਪੂਰਨ ਤਾਰੀਖ਼ਾਂ

ਆਲਾਈਨ ਅਰਜ਼ੀ ਦੀ ਸ਼ੁਰੂਆਤੀ ਤਾਰੀਖ਼: ਮਈ 20, 2023
ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ਼: 11 ਜੂਨ, 2023

ਕੁੱਲ ਅਹੁਦੇ

ਇਸ ਭਰਤੀ ਮੁਹਿੰਮ ਤਹਿਤ ਕੁੱਲ 1484 ਅਹੁਦਿਆਂ ਨੂੰ ਭਰਿਆ ਜਾਵੇਗਾ। 

ਸਿੱਖਿਅਕ ਯੋਗਤਾ

ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਹਾਇਰ ਸੈਕੰਡਰੀ ਜਾਂ 12ਵੀਂ ਜਮਾਤ ਪਾਸ ਹੋਣਾ ਚਾਹੀਦਾ ਹੈ। 

ਉਮਰ ਹੱਦ

ਉਮੀਦਵਾਰ ਜੋ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ।

ਇੰਨੀ ਮਿਲੇਗੀ ਤਨਖ਼ਾਹ

ਜੋ ਉਮੀਦਵਾਰ ਜੰਗਲਾਤ ਵਿਭਾਗ ਦੇ ਗਾਰਡ ਅਹੁਦਿਆਂ ਲਈ ਅੰਤਿਮ ਰੂਪ ਤੋਂ ਚੁਣੇ ਜਾਂਦੇ ਹਨ, ਉਨ੍ਹਾਂ ਨੂੰ ਲੈਵਲ ਪੱਧਰ-4 ਤਹਿਤ (5200-20,200 ਗ੍ਰੇਡ) ਤਨਖ਼ਾਹ ਦਿੱਤੀ ਜਾਵੇਗੀ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

Chhattisgarh Forest Guard Recruitment 2023


author

Tanu

Content Editor

Related News