BSF ’ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਇੱਛੁਕ ਉਮੀਦਵਾਰ ਕਰਨ ਅਪਲਾਈ

Sunday, Aug 08, 2021 - 11:17 AM (IST)

BSF ’ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਇੱਛੁਕ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ— ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.), ਗ੍ਰਹਿ ਮੰਤਰਾਲਾ ਨੇ ਕਾਂਸਟੇਬਲ ਦੀ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਬੀ. ਐੱਸ. ਐੱਫ. ਵਿਚ ਕਾਂਸਟੇਬਲ ਭਰਤੀ ਲਈ ਰਜਿਸਟ੍ਰੇਸ਼ਨ 9 ਅਗਸਤ ਯਾਨੀ ਕਿ ਭਲਕੇ ਤੋਂ ਸ਼ੁਰੂ ਹੋਵੇਗੀ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 22 ਸਤੰਬਰ ਤੈਅ ਹੈ। 

ਕੁੱਲ ਅਹੁਦੇ—
ਬੀ. ਐੱਸ. ਐੱਫ. ’ਚ ਕਾਂਸਟੇਬਲ ਦੀ ਭਰਤੀ ਲਈ ਕੁੱਲ 269 ਅਹੁਦਿਆਂ ’ਤੇ ਸਪੋਰਟਸ ਕੋਟਾ ਤਹਿਤ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। 

ਸਿੱਖਿਅਕ ਯੋਗਤਾ—
ਉਮੀਦਵਾਰ ਦਾ 10ਵੀ ਪਾਸ ਹੋਣਾ ਜ਼ਰੂਰੀ ਹੈ, ਜੋ ਕਿ ਇਨ੍ਹਾਂ ਅਹੁਦਿਆਂ ’ਤੇ ਭਰਤੀ ਲਈ ਅਪਲਾਈ ਕਰ ਸਕਦੇ ਹਨ।

ਉਮਰ ਹੱਦ— 
ਉਮੀਦਵਾਰਾਂ ਦੀ ਉਮਰ ਹੱਦ 18 ਤੋਂ 23 ਸਾਲ ਤੈਅ ਕੀਤੀ ਗਈ ਹੈ। 

ਪੁਰਸ਼ ਅਤੇ ਮਹਿਲਾ ਦੋਹਾਂ ਲਈ ਭਰਤੀ—
ਇਹ ਭਰਤੀ ਪੁਰਸ਼ ਅਤੇ ਮਹਿਲਾ ਦੋਹਾਂ ਲਈ ਹੈ। ਅਪਲਾਈ ਕਰਨ ਲਈ ਤੈਅ ਉੱਚਾਈ 170 ਸੈਂਟੀਮੀਟਰ ਪੁਰਸ਼ ਲਈ ਅਤੇ 157 ਸੈਂਟੀਮੀਟਰ ਮਹਿਲਾ ਉਮੀਦਵਾਰ ਲਈ ਹੈ। ਮੈਡੀਕਲ ਸਟੈਂਡਰਡ ਤਹਿਤ ਜ਼ਰੂਰੀ ਵਜ਼ਨ ਵੀ ਜ਼ਰੂਰੀ ਹੈ। 

ਇੰਝ ਹੋਵੇਗੀ ਚੋਣ—
ਉਮੀਦਵਾਰਾਂ ਦੀ ਚੋਣ ਦਸਤਾਵੇਜ਼ ਵੈਰੀਫੀਕੇਸ਼ਨ (ਤਸਦੀਕ), ਸਰੀਰਕ ਪ੍ਰੀਖਿਆ ਅਤੇ ਮੈਡੀਕਲ ਪ੍ਰੀਖਿਆ ਦੇ ਆਧਾਰ ’ਤੇ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ’ਚ ਸ਼ਾਮਲ ਨਹੀਂ ਹੋਣਾ ਹੋਵੇਗਾ। 

ਇੰਝ ਕਰੋ ਅਪਲਾਈ— 
ਉਮੀਦਵਾਰ 9 ਅਗਸਤ ਤੋਂ 22 ਸਤੰਬਰ 2021 ਤੱਕ ਅਧਿਕਾਰਤ ਵੈੱਬਸਾਈਟ https://rectt.bsf.gov.in/ ’ਤੇ ਅਪਲਾਈ ਕਰ ਸਕਦੇ ਹਨ। 

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ’ਤੇ ਕਲਿੱਕ ਕਰੋ।


author

Tanu

Content Editor

Related News