ਹਾਈ ਕੋਰਟ 'ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
Friday, Jul 30, 2021 - 11:21 AM (IST)

ਨਵੀਂ ਦਿੱਲੀ- ਇਲਾਹਾਬਾਦ ਹਾਈਕੋਰਟ 'ਚ ਕਲਰਕ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਯੋਗਤਾ
ਉਮੀਦਵਾਰ ਦਾ 55 ਫੀਸਦੀ ਅੰਕਾਂ ਨਾਲ ਲਾਅ ਗਰੈਜੂਏਟ ਹੋਣਾ ਜ਼ਰੂਰੀ ਹੈ। ਐੱਲ.ਐੱਲ.ਬੀ. ਫਾਈਨਲ ਈਅਰ ਦੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 21 ਤੋਂ 26 ਸਾਲ ਤੈਅ ਕੀਤੀ ਗਈ ਹੈ। ਉਮਰ ਦੀ ਗਿਣਤੀ 1 ਜੁਲਾਈ 2021 ਤੋਂ ਕੀਤੀ ਜਾਵੇਗੀ।
ਚੋਣ ਪ੍ਰਕਿਰਿਆ
ਐਪਲੀਕੇਸ਼ਨ ਪੱਤਰਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਇੰਟਰਵਿਊ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ ਜਾਣਗੇ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਇਲਾਹਾਬਾਦ ਹਾਈ ਕੋਰਟ ਤੋਂ 300 ਰੁਪਏ ਦੇ ਕੇ ਫਾਰਮ ਖਰੀਦ ਸਕਦੇ ਹਨ। ਇਸ ਤੋਂ ਇਲਾਵਾ http://www.allahabadhighcourt.in/ 'ਤੇ ਵੀ ਐਪਲੀਕੇਸ਼ਨ ਫਾਰਮ ਉਪਲੱਬਧ ਹਨ। ਉਮੀਦਵਾਰ ਇਸ ਨੂੰ ਭਰ ਕੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨਾਲ ਇਸ ਪਤੇ 'ਤੇ ਭੇਜ ਸਕਦੇ ਹਨ-Registrar General, High Court of Judicature, Allahabad
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।