ਏਮਜ਼ ''ਚ 700 ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Thursday, May 13, 2021 - 09:51 AM (IST)

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਦਰਮਿਆਨ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ, ਏਮਜ਼ ਰਿਸ਼ੀਕੇਸ਼ ਨੇ ਕਈ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਆਖ਼ਰੀ ਤਾਰੀਖ਼
ਇਛੁੱਕ ਅਤੇ ਯੋਗ ਉਮੀਦਵਾਰ 31 ਮਈ ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਇੰਟਰਵਿਊ ਲਈ ਆ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਨਰਸਿੰਗ ਅਫ਼ਸਰ- 300
ਟੈਕਨੀਕਲ ਅਸਿਸਟੈਂਟ- 100
ਸੀਨੀਅਰ ਰੇਜੀਡੈਂਟ- 100
ਜੂਨੀਅਰ ਰੇਜੀਡੈਂਟ- 200
ਸਿੱਖਿਆ ਯੋਗਤਾ
ਸੀਨੀਅਰ ਰੇਜੀਡੈਂਟ- ਉਮੀਦਵਾਰ ਪੋਸਟ ਗਰੈਜੂਏਟ ਹੋਣਾ ਚਾਹੀਦਾ
ਜੂਨੀਅਰ ਰੇਜੀਡੈਂਟ ਦੇ ਅਹੁਦੇ ਲਈ ਉਮੀਦਵਾਰ ਨੂੰ ਐੱਮ.ਬੀ.ਬੀ.ਐੱਸ. ਹੋਣਾ ਚਾਹੀਦਾ
ਨਰਸਿੰਗ ਅਧਿਕਾਰੀ (ਸਟਾਫ਼ ਨਰਸ ਗ੍ਰੇਡ-2) ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਨਰਸਿੰਗ 'ਚ ਬੀ.ਐੱਸ.ਸੀ. ਕੀਤੀ ਹੋਣੀ ਚਾਹੀਦੀ ਹੈ।
ਟੈਕਨੀਕਲ ਅਸਿਸਟੈਂਟ- ਇਸ ਅਹੁਦੇ ਲਈ ਉਮੀਦਵਾਰ ਨੂੰ ਸੰਬੰਧਤ ਖੇਤਰ 'ਚ 5 ਸਾਲ ਦੇ ਅਨੁਭਵਨ ਨਾਲ ਮੈਡੀਕਲ ਲੈਬ ਟੈਕਨਾਲੋਜੀ 'ਚ ਬੀ.ਐੱਸ.ਸੀ. ਹੋਣਾ ਚਾਹੀਦਾ।
ਇਸ ਤਰ੍ਹਾਂ ਹੋਵੇਗੀ ਚੋਣ
ਉਮੀਦਵਾਰ ਏਮਜ਼ ਰਿਸ਼ੀਕੇਸ਼ 'ਚ ਡੀਨ ਅਕੈਡਮਿਕਸ ਦੇ ਦਫ਼ਤਰ 'ਚ ਵਾਕ-ਇਨ-ਇੰਟਰਵਿਊ 'ਚ ਸ਼ਾਮਲ ਹੋ ਸਕਦੇ ਹਨ। ਦੱਸਣਯੋਗ ਹੈ ਕਿ 700 ਖ਼ਾਲੀ ਅਹੁਦੇ ਭਰਨ ਲਈ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ https://aiimsrishikesh.edu.in/images/userfiles/file/Applications%20are%20invited%20for%20short%20term%20assignment.pdf 'ਤੇ ਕਲਿੱਕ ਕਰੋ।