ਹੌਂਡਾ ਕਾਰਜ਼ ਦੀ ਘਰੇਲੂ ਵਿਕਰੀ ਜੁਲਾਈ ''ਚ 47 ਫੀਸਦੀ ਘਟੀ

08/01/2020 10:20:11 PM

ਨਵੀਂ ਦਿੱਲੀ— ਹੌਂਡਾ ਕਾਰਜ਼ ਇੰਡੀਆ ਲਿਮਟਿਡ ਦੀ ਘਰੇਲੂ ਵਿਕਰੀ ਜੁਲਾਈ 'ਚ 47.48 ਫੀਸਦੀ ਘੱਟ ਕੇ 5,383 ਵਾਹਨ ਰਹੀ।

ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਕੰਪਨੀ ਦੀ ਘਰੇਲੂ ਵਿਕਰੀ 10,250 ਵਾਹਨ ਰਹੀ ਸੀ। ਕੰਪਨੀ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਜੁਲਾਈ 'ਚ ਉਸ ਨੇ 282 ਵਾਹਨਾਂ ਦੀ ਬਰਾਮਦ ਕੀਤੀ।

ਕੰਪਨੀ ਦੇ ਸੀਨੀਅਰ ਉਪ ਮੁਖੀ ਅਤੇ ਮਾਰਕੀਟਿੰਗ ਤੇ ਵਿਕਰੀ ਨਿਰਦੇਸ਼ਕ ਰਾਜੇਸ਼ ਗੋਇਲ ਨੇ ਕਿਹਾ ਕਿ ਜੁਲਾਈ ਕੰਪਨੀ ਲਈ ਕਾਫ਼ੀ ਰੋਮਾਂਚਕਾਰੀ ਰਿਹਾ। ਅਸੀਂ ਤਿੰਨ ਨਵੇਂ ਮਾਡਲ ਡਬਲਿਊ. ਆਰ.-ਵੀ, ਸਿਵਿਕ ਦਾ ਬੀ. ਐੱਸ.-6 ਸੰਸਕਰਣ ਅਤੇ ਸਿਟੀ ਦੀ ਪੰਜਵੀਂ ਪੀੜੀ ਦਾ ਮਾਡਲ ਪੇਸ਼ ਕੀਤਾ। ਇਸ ਨੇ ਬਾਜ਼ਾਰ 'ਚ ਸਾਡੇ ਬ੍ਰਾਂਡ ਪ੍ਰਤੀ ਹਲਚਲ ਪੈਦਾ ਕਰਨ 'ਚ ਮਦਦ ਕੀਤੀ, ਨਾਲ ਹੀ ਗਾਹਕਾਂ ਦੀ ਖਰੀਦ ਧਾਰਨਾ ਨੂੰ ਵੀ ਸੁਧਾਰਿਆ।


Sanjeev

Content Editor

Related News