ਡੇਢ ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

09/29/2019 11:05:11 PM

ਜਲੰਧਰ (ਸ਼ੋਰੀ)-ਥਾਣਾ ਨੰ. 5 ਦੀ ਪੁਲਸ ਨੇ ਗਸ਼ਤ ਦੌਰਾਨ ਬਸਤੀ ਸ਼ੇਖ ਨੂੰ ਮੋਚੀਆ ਮੁਹੱਲਾ ਵਾਸੀ ਵਿਸ਼ਾਲ ਉਰਫ ਲੋਟਾ ਪੁੱਤਰ ਪਿਕਾ ਨੂੰ ਡੇਢ ਗ੍ਰਾਮ ਹੈਰੋਇਨ ਦੇ ਨਾਲ ਕਾਬੂ ਕੀਤਾ। ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਸ਼ਾ ਕਰਨ ਅਤੇ ਵੇਚਣ ਦਾ ਧੰਦਾ ਕਰਦਾ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਉਹ ਕਿਥੋਂ ਹੈਰੋਇਨ ਖਰੀਦ ਕੇ ਲਿਆਉਂਦਾ ਸੀ। ਦੂਜੇ ਪਾਸੇ ਇਲਾਕੇ ਦੇ ਸੂਤਰਾਂ ਤੋਂ ਪਤਾ ਲਗਾ ਹੈ ਕਿ ਅਕਾਲੀ ਆਗੂ ਦਾ ਨੌਜਵਾਨ ਵਿਸ਼ਾਲ ਨਾਲ ਮਿਲ ਕੇ ਨਸ਼ਾ ਕਰਦਾ ਹੈ। ਜਿਵੇਂ ਹੀ ਪੁਲਸ ਉਸ ਨੂੰ ਥਾਣੇ ਲੈ ਕੇ ਆਈ ਤਾਂ ਉਸ ਦੇ ਘਰ ਵਾਲੇ ਵੀ ਨਾਲ ਆ ਗਏ ਉਕਤ ਨੌਜਵਾਨਾਂ ਨੂੰ ਨਸ਼ਾ ਛਡਾਓ ਕੇਂਦਰ ਵਿਚ ਭੇਜਣ ਦਾ ਕਹਿ ਕੇ ਨੌਜਵਾਨਾਂ ਦਾ ਭਵਿੱਖ ਦੇਖਦੇ ਹੋਏ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਹੈ।


Karan Kumar

Content Editor

Related News