ਜਲੰਧਰ ''ਚ ਰੇਡ ਕਰਨ ਪਹੁੰਚੀ ਪੁਲਸ ਟੀਮ ਦਾ ਯੂਥ ਕਾਂਗਰਸੀ ਨੇਤਾਵਾਂ ਨੇ ਕੀਤਾ ਘਿਰਾਓ

Tuesday, Aug 04, 2020 - 06:32 PM (IST)

ਜਲੰਧਰ ''ਚ ਰੇਡ ਕਰਨ ਪਹੁੰਚੀ ਪੁਲਸ ਟੀਮ ਦਾ ਯੂਥ ਕਾਂਗਰਸੀ ਨੇਤਾਵਾਂ ਨੇ ਕੀਤਾ ਘਿਰਾਓ

ਜਲੰਧਰ(ਸੁਨੀਲ ਮਹਾਜਨ) - ਸੋਮਵਾਰ ਸ਼ਾਮ ਨੂੰ ਥਾਣਾ ਪੰਜ ਦੇ ਐਸਐਚਓ ਰਵਿੰਦਰ ਕੁਮਾਰ ਨੂੰ ਯੂਥ ਕਾਂਗਰਸ ਨੇਤਾਵਾਂ ਨੇ ਉਸ ਸਮੇਂ ਘੇਰ ਲਿਆ ਜਦੋਂ ਉਹ ਜਲੰਧਰ ਦੇ ਟੈਗੋਰ ਨਗਰ ਵਿਖੇ ਇੱਕ ਘਰ 'ਚ ਰੇਡ ਕਰਨ ਲਈ ਪਹੁੰਚੇ। ਕਾਂਗਰਸੀ ਨੇਤਾਵਾਂ ਨੇ ਐਸਐਚਓ ਦੀ ਕਾਰ ਨੂੰ ਘੇਰ ਲਿਆ ਅਤੇ ਉਨ੍ਹਾਂ 'ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਧਰਨੇ 'ਤੇ ਬੈਠ ਗਏ। ਉਥੇ ਕਾਫੀ ਹੰਗਾਮਾ ਹੋਇਆ ਜਿਸ ਤੋਂ ਬਾਅਦ ਏਸੀਪੀ ਵੈਸਟ ਬਰਜਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ। ਫਿਲਹਾਲ ਕਾਂਗਰਸੀਆਂ ਅਤੇ ਪੁਲਸ ਵਿਚਾਲੇ ਗੱਲਬਾਤ ਚੱਲ ਰਹੀ ਹੈ।

ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਨੇ ਕਿਹਾ ਕਿ ਯੂਥ ਕਾਂਗਰਸ ਦੇ ਨੇਤਾ ਹਰਮੀਤ ਸਿੰਘ ਟੈਗੋਰ ਨਗਰ ਵਿੱਚ ਰਹਿੰਦੇ ਹਨ। ਕੱਲ੍ਹ ਉਸ ਦਾ ਇਕ ਸ਼ਿਵ ਸੈਨਾ ਦੇ ਨੇਤਾ ਨਾਲ ਮਾਮੂਲੀ ਝਗੜਾ ਹੋਇਆ ਸੀ। ਉਕਤ ਨੇਤਾ ਨੇ ਹਰਮੀਤ 'ਤੇ ਪਿਸਤੌਲ ਤਾਣ ਦਿੱਤੀ। ਇਸ ਸਬੰਧ ਵਿਚ ਉਸਨੇ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ 'ਤੇ ਕੋਈ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ : ਕਾਂਗਰਸ ਸਰਕਾਰ ਦੀਆਂ ਨਿਤੀਆਂ ਖ਼ਿਲਾਫ ਸ਼੍ਰੋਮਣੀ ਅਕਾਲੀ ਦਲ ਦਾ ਜਲੰਧਰ 'ਚ ਰੋਸ ਪ੍ਰਦਰਸ਼ਨ

ਦੂਜੇ ਪਾਸੇ ਦੂਸਰੀ ਧਿਰ ਨੂੰ ਮਾਮੂਲੀ ਸੱਟਾਂ ਲੱਗੀਆਂ ਤਾਂ ਐਸਐਚਓ ਕਾਂਗਰਸ ਨੇਤਾ ਹਰਮੀਤ ਨੂੰ ਫੜਣ ਲਈ ਉਸ ਦੇ ਘਰ ਪਹੁੰਚ ਗਏ। ਜਿਹੜੀ ਕਿ ਸ਼ਰੇਆਮ ਧੱਕੇਸ਼ਾਹੀ ਹੈ। ਇਸ ਕਾਰਨ ਉਨ੍ਹਾਂ ਨੇ ਐਸਐਚਓ ਦੀ ਕਾਰ ਨੂੰ ਘੇਰ ਲਿਆ ਹੈ। ਉਨ੍ਹਾਂ ਕਿਹਾ ਕਿ ਐਸਐਚਓ ਦੇ ਅਜਿਹੇ ਰਵੱਈਏ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਏਸੀਪੀ ਹਰਜਿੰਦਰ ਨੇ ਦੱਸਿਆ ਕਿ ਵਿੱਕੀ ਨਾਮਕ ਨੌਜਵਾਨ ਦੇ ਘਰ 'ਤੇ ਕਾਲਾ ਬਾਬਾ ਆਪਣੇ ਗੁੰਡਿਆਂ ਸਮੇਤ ਉਸਨੂੰੰ ਮਾਰਨ ਆਇਆ ਸੀ ਅਤੇ ਤਲਵਾਰ ਨਾਲ ਵਿੱਕੀ ਉੱਤੇ ਹਮਲਾ ਕਰ ਦਿੱਤਾ ਸੀ। ਜਿਸ ਕਾਰਨ ਵਿੱਕੀ ਨੂੰ ਗੰਭੀਰ ਸੱਟਾਂ ਲੱਗੀਆਂ। ਵਿੱਕੀ ਦਾ ਬਿਆਨ ਦਰਜ ਕਰਕੇ ਕੇਸ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵ੍ਹਿਜ਼ ਪਾਵਰ ਮਾਮਲਾ : ਦੋਸ਼ੀਆਂ ਦੇ ਕਰੀਬੀ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਦੀ ਜਾਂਚ ’ਚ ਜੁਟੀ ਪੁਲਸ


author

Harinder Kaur

Content Editor

Related News