ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Saturday, Dec 07, 2019 - 10:58 PM (IST)

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਜਲੰਧਰ/ਲੋਹੀਆਂ ਖਾਸ,(ਮਨਜੀਤ)- ਜਲੰਧਰ-ਫਿਰੋਜ਼ਪੁਰ ਰਾਸ਼ਟਰੀ ਮਾਰਗ 'ਤੇ ਲੋਹੀਆਂ ਤੋਂ ਫਿਰੋਜ਼ਪੁਰ ਸਾਈਡ 'ਤੇ ਸਤਲੁਜ ਦਰਿਆ ਨੇੜੇ ਪੈਂਦੇ ਪਿੰਡ ਗਿੱਦੜ ਪਿੰਡੀ 'ਚ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੰਸਪੈਕਟਰ ਦਲਬੀਰ ਸਿੰਘ ਥਾਣਾ ਮੁਖੀ ਨੇ ਦੱਸਿਆ ਕਿ ਦੁਪਿਹਰ ਤਿੰਨ ਵਜੇ ਦੇ ਕਰੀਬ ਸੂਚਨਾ ਮਿਲੀ ਕਿ ਗਿੱਦੜ ਪਿੰਡੀ 'ਚ ਕਿਰਾਏ 'ਤੇ ਰਹਿੰਦੇ ਜਗਤਾਰ ਸਿੰਘ ਪੁੱਤਰ ਜੀਤ ਲਾਲ ਨਾਮਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਏ. ਐੱਸ. ਆਈ. ਮਨਦੀਪ ਸਿੰਘ ਨੇ ਪੁਲਸ ਪਾਰਟੀ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਗੀਤਾ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਅਰਸ਼ਦੀਪ(10) ਤੇ ਅਕਾਸ਼ਦੀਪ (6) ਨੂੰ ਨਾਲ ਲੈ ਕੇ ਲੋਹੀਆਂ ਦਵਾਈ ਲੈਣ ਆਈ ਸੀ ਜਦੋਂ ਵਾਪਸ ਦੋ ਵਜੇ ਦੇ ਕਰੀਬ ਵਾਪਸ ਘਰ ਗਈ ਗਈ ਦੇਖਿਆ ਕਿ ਮੇਰੇ ਪਤੀ ਜਗਤਾਰ ਸਿੰਘ ਨੇ ਫਾਹਾ ਲਾਇਆ ਹੋਇਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕਰਦਿਆਂ ਤਫਤੀਸ਼ ਸ਼ੁਰੂ ਕਰ ਦਿੱਤੀ। ਗੌਰਤਲਬ ਹੈ ਕਿ ਮ੍ਰਿਤਕ ਜਗਤਾਰ ਸਿੰਘ ਆਪਣੇ ਪਰਿਵਾਰ ਨਾਲ ਪਿੰਡ ਫਰੀਦ ਸਰਾਏ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ 15 ਕੁ ਦਿਨ ਪਹਿਲਾ ਹੀ ਇਸ ਪਿੰਡ ਵਿੱਚ ਆ ਕੇ ਕਿਰਾਏ 'ਤੇ ਰਹਿ ਰਹੇ ਸੀ।


author

Bharat Thapa

Content Editor

Related News