ਟਿੱਪਰ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

Monday, Jan 13, 2020 - 09:35 PM (IST)

ਟਿੱਪਰ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

ਕਪੂਰਥਲਾ, (ਮਹਾਜਨ)— ਪਿੰਡ ਜਾਤੀਕੇ ਨੇੜੇ ਟਿੱਪਰ ਤੇ ਮੋਟਰਸਾਈਕਲ ਦੀ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਥਾਣਾ ਢਿੱਲਵਾਂ ਦੇ ਏ. ਐੱਸ. ਆਈ. ਦਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਸੰਗੋਜਲਾ 'ਚ ਕਰੀਬ 11 ਵਜੇ ਇਕ ਟਿੱਪਰ ਜੋ ਸੁਰਖਪੁਰ ਵੱਲ ਜਾ ਰਿਹਾ ਸੀ, ਪਿੰਡ ਸੰਗੋਜਲਾ ਨੇੜੇ ਗੰਨੇ ਵਾਲੀ ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਟਿੱਪਰ ਚਾਲਕ ਵਾਹਨ ਤੋਂ ਸੰਤੁਲਨ ਗੁਆ ਬੈਠਾ ਤੇ ਅੱਗਿਓ ਜਾ ਰਹੇ ਮੋਟਰਸਾਈਕਲ ਜਿਸ ਨੂੰ ਸੁਖਚੈਨ ਸਿੰਘ (25) ਵਾਸੀ ਪਿੰਡ ਕਮਾਲਪੁਰ ਜ਼ਿਲਾ ਪਟਿਆਲਾ ਚਲਾ ਰਿਹਾ ਸੀ, ਨਾਲ ਟਕਰਾ ਗਿਆ। ਇਸ ਦੌਰਾਨ ਮੋਟਰਸਾਇਕਲ ਸਵਾਰ ਸੁਖਚੈਨ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਪੋਸਟਮਾਰਟ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਉਧਰ ਹੀ ਟਿੱਪਰ ਚਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।


author

KamalJeet Singh

Content Editor

Related News