ਪਤੀ ਦੇ ਦੋਸਤ ਨੇ ਮਜਬੂਰ ਕਰ ਬਣਾਏ ਪ੍ਰੇਮ ਸੰਬੰਧ, ਹੁਣ ਲਾਇਆ ਮੌਤ ਨੂੰ ਗਲੇ

Wednesday, Dec 25, 2019 - 05:23 PM (IST)

ਪਤੀ ਦੇ ਦੋਸਤ ਨੇ ਮਜਬੂਰ ਕਰ ਬਣਾਏ ਪ੍ਰੇਮ ਸੰਬੰਧ, ਹੁਣ ਲਾਇਆ ਮੌਤ ਨੂੰ ਗਲੇ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਮਿਆਣੀ ਨਾਲ ਸੰਬੰਧਤ ਇਕ ਵਿਆਹੁਤਾ ਵੱਲੋਂ ਆਪਣੇ ਪਤੀ ਅਤੇ ਉਸ ਦੇ ਦੋਸਤ ਤੋਂ ਤੰਗ-ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਟਾਂਡਾ ਪੁਲਸ ਨੇ ਮ੍ਰਿਤਕਾ ਦੇ ਪਿਤਾ ਅਮਰਜੀਤ ਸਿੰਘ ਪੁੱਤਰ ਲਹੌਰਾ ਸਿੰਘ ਨਿਵਾਸੀ ਵਾਰਡ 4 ਮਿਆਣੀ ਦੇ ਬਿਆਨ ਦੇ ਆਧਾਰ 'ਤੇ ਉਸ ਦੇ ਪਤੀ ਰਮਨ ਕੁਮਾਰ ਪੁੱਤਰ ਧਰਮ ਚੰਦ ਅਤੇ ਸਾਹਿਲ ਪੁੱਤਰ ਬੂਟਾ ਰਾਮ ਨਿਵਾਸੀ ਗਾਂਧੀ ਕੈਂਪ ਜਲੰਧਰ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ 10 ਸਾਲ ਪਹਿਲਾਂ ਰਮਨ ਕੁਮਾਰ ਨਾਲ ਹੋਇਆ ਸੀ। ਰਮਨ ਕੁਮਾਰ ਜੁਆਰੀ ਅਤੇ ਸ਼ਰਾਬੀ ਨਿਕਲਿਆ। ਉਹ ਅਕਸਰ ਆਪਣੇ ਦੋਸਤ ਸਾਹਿਲ ਤੋਂ ਪੈਸੇ ਉਧਾਰ ਲੈਂਦਾ ਸੀ, ਜਿਸ ਦੇ ਬਦਲੇ ਸਾਹਿਲ ਨੇ ਉਸ ਦੀ ਲੜਕੀ ਨੂੰ ਮਜਬੂਰ ਕਰਕੇ ਉਸ ਨਾਲ ਪ੍ਰੇਮ ਸੰਬੰਧ ਬਣਾ ਲਏ। ਇਸ ਦਾ ਪਤਾ ਲੱਗਣ 'ਤੇ ਉਸ ਦੇ ਪਤੀ ਨੇ ਉਸ ਨਾਲ ਤਲਾਕ ਲੈਣ ਲਈ ਮਜ਼ਬੂਰ ਕਰ ਦਿੱਤਾ। ਉਸ ਦੀ ਬੇਟੀ 9 ਮਹੀਨੇ ਤੋਂ ਆਪਣੇ ਪੇਕੇ ਆ ਕੇ ਰਹਿ ਰਹੀ ਸੀ। ਉਸ ਦਾ ਪਤੀ ਉਸ ਨੂੰ ਲੈਣ ਨਹੀਂ ਆਇਆ ਅਤੇ ਸਾਹਿਲ ਦੇ ਵਿਆਹ ਕਰਵਾਉਣ ਦੇ ਲਾਰੇ ਤੋਂ ਮੁੱਕਰ ਜਾਣ ਕਾਰਨ ਉਸ ਦੀ ਲੜਕੀ ਪ੍ਰੇਸ਼ਾਨ ਰਹਿਣ ਲੱਗੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ 23 ਦਸੰਬਰ ਨੂੰ ਉਸ ਨੇ ਕਣਕ 'ਚ ਰੱਖਣ ਵਾਲੀ ਦਵਾਈ ਖਾ ਲਈ। ਉਸ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਅੱਜ ਮੌਤ ਹੋ ਗਈ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News