ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਕਣਕ ਦੀ ਫਸਲ ਦਾ ਨਿਰੀਖਣ

02/07/2020 6:07:47 PM

ਜਲੰਧਰ—ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਦੀ ਇਕ ਟੀਮ ਵੱਲੋਂ ਜ਼ਿਲਾ ਜਲੰਧਰ 'ਚ ਕੌਮੀ ਅੰਨ ਸੁਰੱਖਿਆ ਮਿਸ਼ਨ ਕਣਕ ਤਹਿਤ ਪਿੰਡ ਦਾ ਦੌਰਾ ਕੀਤਾ ਗਿਆ, ਇਸ ਦੌਰੇ ਦਾ ਮਕਸਦ ਜਿੱਥੇ ਇਸ ਮਿਸ਼ਨ ਅਧੀਨ ਕਿਸਾਨਾਂ ਵੱਲੋਂ ਕਣਕ ਦੀ ਕੀਤੀ ਗਈ ਕਾਸ਼ਤ ਦਾ ਜ਼ਾਇਜਾ ਲੈਣਾ ਸੀ, ਉੱਥੇ ਕਣਕ ਦੀ ਫਸਲ ਦੀ ਮੌਜੂਦਾ ਸਥਿਤੀ ਪੀਲੀ ਕੁੰਗੀ ਦੇ ਹਮਲੇ ਅਧੀਨ ਆਏ ਖੇਤਾਂ ਦਾ ਨਿਰੀਖਣ ਵੀ ਕਰਨਾ ਸੀ।

PunjabKesari

ਸ਼੍ਰੀ ਵਿਕਰਾਂਤ ਸਿੰਘ ਸਹਾਇਕ ਡਾਇਰੈਕਟਰ ਅਤੇ ਡਾ. ਵੈਸ਼ਨਵ ਕਣਕ ਦੀ ਫਸਲ ਦੇ ਮਾਹਿਰ ਕਣਕ ਵਿਕਾਸ ਡਾਇਰੈਟੋਰੇਟ ਗਾਜਿਆਬਾਦ ਖੇਤੀਬਾੜੀ ਮੰਤਰਾਲਾ ਭਾਰਤ ਸਰਕਾਰ ਨੇ ਪਿੰਡ ਬੰਡਾਲਾ ਅਤੇ ਮੰਨਸੂਰਪੁਰ ਵਿਖੇ ਜਿੱਥੇ ਪੀਲੀ ਕੁੰਗੀ ਦਾ ਹਮਲਾ ਨਜ਼ਰ ਆਇਆ ਸੀ, ਉੱਥੇ ਇਸ ਬਾਰੇ ਦੱਸਿਆ ਹੈ ਕਿ ਸੰਬੰਧਿਤ ਕਿਸਾਨ ਵੱਲੋਂ ਦੀ ਐੱਚ.ਡੀ. 3086 ਕਿਸਮ ਬੀਜਣ, ਜਦਕਿ ਕਿਸਾਨ ਵੱਲੋਂ ਇਸ ਕਿਸਮ ਦਾ ਬੀਜ ਕਿਸੇ ਪ੍ਰਾਈਵੇਟ ਕੰਪਨੀ ਪਾਸੋ ਖ੍ਰੀਦ ਕੀਤੀ ਗਈ ਸੀ।

PunjabKesari

ਡਾ. ਵਿਕਰਾਂਤ ਸਿੰਘ ਨੇ ਕਿਹਾ ਹੈ ਕਿ ਇਹ ਕਿਸਮ ਪੀਲੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਹੈ ਪਰ ਫਿਰ ਵੀ ਇਸ ਕਿਸਮ 'ਤੇ ਬੀਮਾਰੀ ਦੇ ਚਿੰਨ੍ਹ ਨਜ਼ਰ ਆਏ ਹਨ। ਉਨ੍ਹਾਂ ਜਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਹਮੇਸ਼ਾ ਤਸਦੀਕਸ਼ੁਦਾ ਬੀਜਾਂ ਦੀ ਭਰੋਸੇਯੋਦ ਅਦਾਰਿਆਂ ਜਾਂ ਸਰਕਾਰੀ ਅਦਾਰਿਆਂ ਪਾਸੋ ਹੀ ਖ੍ਰੀਦ ਕਰਨੀ ਚਾਹੀਦੀ ਹੈ। ਡਾ. ਵਿਕਰਾਂਤ ਸਿੰਘ ਨੇ ਕਿਹਾ ਹੈ ਕਿ ਪ੍ਰਭਾਵਿਤ ਕਣਕ ਦੇ ਪੌਦੇ ਟੈਸਟ ਕਰਵਾਏ ਜਾਣਗੇ ਤੇ ਇਹ ਵੇਖਿਆ ਜਾਵੇਗਾ ਕਿ ਇਹ ਫਸਲ ਐੱਚ.ਡੀ 3086 ਕਿਸਮ ਨਾਲ ਸਬੰਧਿਤ ਹੈ ਜਾਂ ਨਹੀਂ। ਇਸ ਟੀਮ ਵੱਲੋਂ ਜ਼ਿਲੇ 'ਚ ਕਣਕ ਦੀ ਫਸਲ ਦੀ ਮੌਜੂਦਾ ਸਥਿਤੀ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ 'ਤੇ ਡਾ. ਜੋਗਰਾਜਬੀਰ ਸਿੰਘ ਖੇਤੀਬਾੜੀ ਅਫਸਰ ਆਦਮਪੁਰ ਅਤੇ ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ ਜਲੰਧਰ ਪੱਛਮੀ ਨੇ ਵੀ ਇਸ ਟੀਮ ਦੇ ਨਾਲ ਵੱਖ- ਵੱਖ ਪਿੰਡਾਂ ਦਾ ਦੌਰਾ ਕੀਤਾ।

PunjabKesari

ਡਾ. ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜ਼ਿਲਾ ਜਲੰਧਰ 'ਚ ਚਾਲੂ ਸੀਜ਼ਨ ਦੌਰਾਨ ਜ਼ਿਲਾ ਭਰ ਦੇ ਕਿਸਾਨਾਂ ਨੂੰ ਕੌਮੀ ਅੰਨ ਸੁਰੱਖਿਆ ਮਿਸ਼ਨ ਅਧੀਨ 5484.8 ਕੁਇੰਟਲ ਬੀਜ ਸਬਸਿਡੀ 'ਤੇ ਵੰਡਿਆ ਗਿਆ ਹੈ ਅਤੇ ਸਕੀਮ ਅਨੁਸਾਰ ਪ੍ਰਤੀ ਕੁਇੰਟਲ 1000 ਰੁਪਏ ਦੀ ਸਬਸਿਡੀ ਸਬੰਧਿਤ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਬਜਟ ਪ੍ਰਾਪਤ ਹੋਣ 'ਤੇ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ 'ਤੇ ਆਪਣੇ ਖੇਤਾਂ ਦਾ ਨਿਰੀਖਣ ਜਰੂਰ ਕਰਦੇ ਰਹਿਣ, ਕਿਉਂਕਿ ਪੀਲੀ ਕੁੰਗੀ ਲਈ ਮੌਸਮ ਅਨੁਕੂਲ ਹੈ ਅਤੇ ਪੀਲੀ ਕੁੰਗੀ ਦੇ ਲੱਛਣ ਜਿਸ 'ਚ ਪੱਤਿਆਂ 'ਤੇ ਪੀਲਾ ਹਲਦੀ ਨੁਮਾ ਪਾਊਡਰ ਨਜ਼ਰ ਆਉਣ 'ਤੇ ਤਰੁੰਤ ਖੇਤੀ ਮਾਹਿਰ ਦੀ ਸਲਾਹ ਨਾਲ ਟਿਲੱਟ 25 ਈ.ਸੀ/ਸ਼ਾਈਨ 25 ਈ.ਸੀ 200 ਗ੍ਰਾਮ ਜਾਂ ਨਟੀਵੋ 75 ਡਬਲਿਊ.ਜੀ 120 ਗ੍ਰਾਮ ਦਵਾਈ ਪ੍ਰਤੀ ਏਕੜ 200 ਲਿਟਰ ਪਾਣੀ 'ਚ ਘੋਲ ਕੇ ਸਪਰੇਅ ਕਰਨਾ।
ਸੰਪਰਕ ਅਫਸਰ
ਖੇਤੀਬਾੜੀ ਵਿਭਾਗ ਜਲੰਧਰ।


Iqbalkaur

Content Editor

Related News