ਅੱਗ ਲੱਗਣ ਨਾਲ 10 ਏਕੜ ਕਣਕ ਦੀ ਫਸਲ ਤੇ ਨਾੜ ਸੜ ਕੇ ਸੁਆਹ

Saturday, Apr 27, 2019 - 01:30 PM (IST)

ਅੱਗ ਲੱਗਣ ਨਾਲ 10 ਏਕੜ ਕਣਕ ਦੀ ਫਸਲ ਤੇ ਨਾੜ ਸੜ ਕੇ ਸੁਆਹ

ਭੁਲੱਥ (ਰਜਿੰਦਰ)— ਪਿੰਡ ਖੱਸਣ ਦੇ ਜ਼ਮੀਨੀ ਰਕਬੇ ਵਿਚ ਅੱਜ ਦੁਪਹਿਰ ਵੇਲੇ ਅਚਨਚੇਤ ਅੱਗ ਲੱਗਣ ਨਾਲ ਕਰੀਬ 10 ਏਕੜ ਕਣਕ ਦੀ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ। ਕਿਸਾਨ ਗੁਰਜੀਤ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਮਾਡਲ ਟਾਊਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਦੁਪਹਿਰ ਵੇਲੇ ਅੱਗ ਲੱਗਣ ਨਾਲ ਮੇਰੀ 8 ਏਕੜ ਕਣਕ ਦੀ ਫਸਲ ਸੜ ਗਈ। ਇਸ ਤੋਂ ਇਲਾਵਾ ਕਿਸਾਨ ਹਰਜੀਤ ਸਿੰਘ ਪੁੱਤਰ ਸੰਪੂਰਨ ਸਿੰਘ ਤੇ ਕਿਸਾਨ ਅਮਰੀਕ ਸਿੰਘ ਦੀ ਕਰੀਬ 2 ਏਕੜ ਕਣਕ ਤੇ ਨਾੜ ਅੱਗ ਦੀ ਲਪੇਟ ਵਿਚ ਆ ਗਿਆ।
ਦੱਸਣਯੋਗ ਹੈ ਕਿ ਅੱਗ ਲੱਗਣ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ, ਜਿਨ੍ਹਾਂ ਅੱਗ 'ਤੇ ਕਾਬੂ ਪਾ ਲਿਆ। ਜਿਸ ਕਾਰਨ ਨੇੜਲੇ ਖੇਤਾਂ ਵਿਚਲੀ ਕਣਕ ਤੇ ਨਾੜ ਅੱਗ ਦੀ ਲਪੇਟ 'ਚ ਆਉਣ ਤੋਂ ਬਚ ਗਿਆ, ਦੂਜੇ ਪਾਸੇ ਫਾਇਰ ਬ੍ਰਿਗੇਡ ਦੀ ਗੱਡੀ ਜਦੋਂ ਇਥੇ ਪੁੱਜੀ ਤਾਂ ਉਸ ਵੇਲੇ ਤਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ । ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭੁਲੱਥ ਅਤੇ ਨਡਾਲਾ ਵਿਚ ਫਾਇਰ ਬ੍ਰਿਗੇਡ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।


author

shivani attri

Content Editor

Related News