ਵਿਆਹ ਸਮਾਗਮ ’ਚ ਭਿੜੇ ਏ.ਐੱਸ.ਆਈ.

Saturday, Sep 22, 2018 - 12:41 AM (IST)

ਵਿਆਹ ਸਮਾਗਮ ’ਚ ਭਿੜੇ ਏ.ਐੱਸ.ਆਈ.

ਰੂਪਨਗਰ, (ਵਿਜੇ)- ਪੰਜਾਬ ਪੁਲਸ ਦੇ  2  ਏ.ਐੱਸ.ਆਈ  ਇਕ  ਵਿਆਹ  ਸਮਾਗਮ  ’ਚ  ਭਿੜ  ਅਤੇ  ਇਕ  ਦੂਸਰੇ  ਦੀ  ਕੁੱਟ -ਮਾਰ  ਕੀਤੀ । ਏ .ਐੱਸ. ਆਈ. ਦਲਜੀਤ  ਨੇ  ਸਿਟੀ ਥਾਣੇ ਦੇ ਏ .ਐੱਸ ਆਈ ’ਤੇ ਪਗਡ਼ੀ ਉਤਾਰਨ   ਗਈ, ਦਾੜ੍ਹੀ ਖਿੱਚਣ  ਤੇ ਸਾਰੀ ਰਾਤ ਸਿਟੀ ਥਾਣੇ ਰੂਪਨਗਰ ’ਚ  ਹਿਰਾਸਤ ’ਚ ਰੱਖਣ  ਦੇ  ਦੋਸ਼ ਲਾਏ ਹਨ ।  
ਜਾਣਕਾਰੀ ਅਨੁਸਾਰ ਬੀਤੀ ਰਾਤ ਏ.ਐੱਸ.ਆਈ. ਦਲਜੀਤ ਸਿੰਘ ਜੋ ਕਿ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਦੀ ਸੁਰੱਖਿਆ ’ਚ ਬਤੌਰ ਟੀ.ਐੱਸ.ਓ. ਤਾਇਨਾਤ ਹੈ ਨੇ ਦੋਸ਼  ਲਾਇਆ ਕਿ ਏ.ਡੀ.ਸੀ. ਰੂਪਨਗਰ ਦੇ ਸਹਾਇਕ ਪ੍ਰੋਜੈਕਟ ਅਧਿਕਾਰੀ ਦਰਸ਼ਨ ਕੁਮਾਰ ਦੀ ਸ਼ਹਿ ’ਤੇ ਏ.ਐੱਸ.ਆਈ. ਸਿਟੀ ਥਾਣਾ ਕ੍ਰਿਸ਼ਨ ਕੁਮਾਰ ਨੇ ਉਸ ਦੇ ਨਾਲ ਗਲਤ ਵਿਵਹਾਰ ਕੀਤਾ ਅਤੇ ਉਸ ਨੂੰ ਘਡ਼ੀਸਦੇ ਹੋਏ ਸਿਟੀ ਥਾਣੇ ਰੂਪਨਗਰ ਲੈ ਗਏ। ਜਦੋਂ ਕਿ ਏ.ਐੱਸ.ਆਈ. ਕ੍ਰਿਸ਼ਨ ਕੁਮਾਰ ਇਹ ਭਲੀਭਾਂਤ ਜਾਣਦਾ ਸੀ ਕਿ ਦਲਜੀਤ ਸਿੰਘ ਏ.ਐੱਸ.ਆਈ. ਡਿਪਟੀ ਕਮਿਸ਼ਨਰ ਰੂਪਨਗਰ ਦੀ ਸੁਰੱਖਿਆ ’ਚ ਤਾਇਨਾਤ ਹੈ। 
 ਉਨ੍ਹਾਂ ਦੱਸਿਆ ਕਿ ਉਨ੍ਹਾਂ  ਨੂੰ ਸਾਰੀ ਰਾਤ ਸਿਟੀ ਥਾਣਾ ਰੂਪਨਗਰ ’ਚ  ਹਿਰਾਸਤ ’ਚ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਪਾਣੀ ਤੱਕ ਨਹੀਂ ਦਿੱਤਾ ਗਿਆ। ਵਾਰ-ਵਾਰ ਪਾਣੀ ਦੀ ਮੰਗ ਕਰਨ ’ਤੇ ਰਾਤ ਨੂੰ 2 ਵਜੇ ਉਸ ਨੂੰ ਪੀਣ ਲਈ ਗੰਦਾ ਪਾਣੀ ਦਿੱਤਾ ਗਿਆ ਅਤੇ ਉਸ ਦਾ ਮੋਬਾਇਲ, ਉਸ ਦੇ ਪੈਸੇ ਅਤੇ ਹੋਰ ਸਾਮਾਨ ਵੀ ਪੁਲਸ ਨੇ ਆਪਣੇ ਕੋਲ ਰੱਖ ਲਿਆ।   ਸਵੇਰੇ ਕਰੀਬ 5 ਵਜੇ ਪੁਲਸ ਨੇ ਉਨ੍ਹਾਂ ਦੇ ਘਰਵਾਲਿਆਂ ਨੂੰ ਫੋਨ ਕੀਤਾ ਕਿ ਉਹ ਦਲਜੀਤ ਸਿੰਘ ਨੂੰ ਥਾਣੇ ਤੋਂ ਆ ਕੇ ਲੈ ਜਾਣ। ਦਲਜੀਤ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਪਰਿਵਾਰ ਸਾਰੀ ਰਾਤ ਉਸ ਦੀ ਤਲਾਸ਼ ਕਰਦਾ ਰਿਹਾ ਅਤੇ ਪ੍ਰੇਸ਼ਾਨ ਹੁੰਦਾ ਰਿਹਾ। ਦਲਜੀਤ ਸਿੰਘ ਨੇ  ਕਿਹਾ ਕਿ ਸਿਟੀ ਪੁਲਸ ਨੇ ਉਸ ਦੇ ਨਾਲ ਕੁੱਟ-ਮਾਰ ਕੀਤੀ। ਜਿਸ ਕਾਰਨ ਉਹ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ’ਚ ਭਰਤੀ ਹੈ।
 ਦੂਜੇ ਪਾਸੇ ਦਰਸ਼ਨ ਕੁਮਾਰ ਸਹਾਇਕ ਪ੍ਰੋਜੈਕਟ ਅਧਿਕਾਰੀ ਨੇ ਦੱਸਿਆ ਕਿ ਦਲਜੀਤ ਸਿੰਘ ਉਸ ਨੂੰ ਇਕ ਵਿਆਹ ’ਚ ਮਿਲਿਆ ਸੀ ਅਤੇ ਉਸ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਅਤੇ ਉੱਥੇ ਉਹ ਉਸ ਨਾਲ ਗਾਲੀ-ਗਲੋਚ ਤੇ ਗਲਤ ਵਿਵਹਾਰ ਕਰ ਰਿਹਾ ਸੀ। ਉਸ ਦੇ ਬਾਅਦ ਦਰਸ਼ਨ ਕੁਮਾਰ ਸਥਾਨਕ ਅਫਸਰ ਕਾਲੋਨੀ ’ਚ ਆਪਣੇ ਸਰਕਾਰੀ ਕੁਆਰਟਰ ’ਚ ਚਲਾ ਗਿਆ ਉਥੇ ਆ ਕੇ ਵੀ ਦਲਜੀਤ ਸਿੰਘ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨਾਲ ਗਲਤ ਵਿਵਹਾਰ ਕੀਤਾ ਅਤੇ ਗਾਲੀ-ਗਲੋਚ ਕੀਤੀ। ਜਿਸ ਦੇ ਬਾਅਦ ਦਰਸ਼ਨ ਕੁਮਾਰ ਨੇ ਸਿਟੀ ਪੁਲਸ ਨੂੰ ਸੂਚਨਾ ਦਿੱਤੀ ਅਤੇ ਸਿਟੀ ਪੁਲਸ ਉਸ ਨੂੰ ਉਨ੍ਹਾਂ ਦੇ ਘਰ ਤੋਂ ਸਿਟੀ ਥਾਣੇ ਰੂਪਨਗਰ ਲੈ ਆਈ।  ਸਿਟੀ ਥਾਣਾ ਦੇ ਏ.ਐੱਸ.ਆਈ. ਕ੍ਰਿਸ਼ਨ ਕੁਮਾਰ ਨੇ ਦਲਜੀਤ ਸਿੰਘ ਵੱਲੋਂ ਉਨ੍ਹਾਂ ’ਤੇ ਅਤੇ ਸਿਟੀ ਪੁਲਸ ’ਤੇ ਲਾਏ ਗਏ ਦੋਸ਼ਾਂ  ਦਾ ਖੰਡਨ ਕੀਤਾ।
ਏ.ਐੱਸ.ਆਈ. ਨੇ ਸੁਰੱਖਿਆ ਦੀ  ਲਾਈ ਗੁਹਾਰ
 ਏ.ਐੱਸ.ਆਈ. ਦਲਜੀਤ ਸਿੰਘ ਨੇ ਕਿਹਾ ਕਿ ਜੇਕਰ ਪੁਲਸ ਦਾ ਇਕ ਏ.ਐੱਸ.ਆਈ. ਹੀ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਦਾ ਪੁਲਸ ਕੀ ਕਰਦੀ ਹੋਵੇਗੀ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ  ਦੋਸ਼ੀ  ਏ.ਐੱਸ.ਆਈ. ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਿੱਤਾ ਜਾਵੇ।
 ਦੋਸ਼ੀ ’ਤੇ ਹੋਵੇਗੀ ਸਖਤ ਕਾਰਵਾਈ : ਐੱਸ.ਐੱਚ.ਓ.
 ਦੂਜੇ ਪਾਸੇ ਸਿਟੀ ਥਾਣਾ ਦੇ ਮੁਖੀ ਐੱਸ.ਐੱਚ.ਓ. ਸੰਨੀ ਖੰਨਾ ਨੇ ਮਾਮਲੇ ਸਬੰਧੀ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਹੋ ਰਹੀ ਹੈ। ਇਸ ਸਬੰਧ ’ਚ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News